ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਵਿ ਸੰਗ੍ਰਹਿ ‘ਮਨ ਦੀ ਚਿੱਪ’ ਬਾਰੇ ਵਿਚਾਰ ਗੋਸ਼ਟੀ

06:49 AM May 06, 2024 IST
ਸਮਾਗਮ ਦੌਰਾਨ ਹਾਜ਼ਰ ਸਵਰਨਜੀਤ ਸਵੀ ਤੇ ਹੋਰ ਲੇਖਕ। -ਫੋਟੋ: ਗੁਰਿੰਦਰ ਸਿੰਘ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਮਈ
ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਵਰਨਜੀਤ ਸਵੀ ਦਾ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਕਾਵਿ ਸੰਗ੍ਰਹਿ ‘ਮਨ ਦੀ ਚਿੱਪ’ ਬਾਰੇ ਪੰਜਾਬੀ ਭਵਨ ਵਿੱਚ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਸਾਹਿਤਕਾਰਾਂ ਅਤੇ ਲੇਖਕਾਂ ਨੇ ਹਿੱਸਾ ਲਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਅਤੈ ਸਿੰਘ, ਅਮਰਜੀਤ ਸਿੰਘ ਗਰੇਵਾਲ, ਡਾ. ਗੁਲਜ਼ਾਰ ਸਿੰਘ ਪੰਧੇਰ, ਸਵਰਨਜੀਤ ਸਵੀ ਅਤੇ ਉਨ੍ਹਾਂ ਦੀ ਜੀਵਨ ਸਾਥੀ ਮਨਜੀਤ ਕੌਰ ਹਾਜ਼ਰ ਸਨ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਅਤੈ ਸਿੰਘ ਨੇ ਕਿਹਾ ਕਿ ਜਿੰਨੀ ਨਵੀਂ ਤੇ ਤਾਜ਼ਗੀ ਭਰਪੂਰ ਕਵਿਤਾ ਸਵੀ ਦੀ ਹੈ ਉਸ ਤੇ ਓਨੇ ਹੀ ਚੰਗੇ ਪਰਚੇ ਲਿਖੇ ਗਏ ਹਨ। ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਬਾਬੇ ਨਾਨਕ ਨੇ ਸਾਨੂੰ ਸ਼ਬਦ ਨਾਲ ਜੋੜਿਆ ਹੈ ਅਰਥ ਨਾਲ ਨਹੀਂ ਜਦਕਿ ਅਰਥ ਤਾਂ ਸ਼ਬਦਾਂ ਦਾ ਆਪਸੀ ਰਿਸ਼ਤਾ ਪੈਦਾ ਕਰਦਾ ਹੈ। ਮੁੱਖ ਪੇਪਰ ਲੇਖਕ ਡਾ. ਪਰਵੀਨ ਕੁਮਾਰ ਸ਼ੇਰੋਂ ਨੇ ਚਿੰਤਨ ਦੇ ਪੱਧਰ ’ਤੇ ਖੁੱਲ੍ਹੇ ਮਨ ਨਾਲ ਵਿਚਾਰ ਦਿੱਤੇ। ਅਕਾਲ ਅੰਮ੍ਰਿਤ ਕੌਰ ਦਾ ਲਿਖਿਆ ਪਰਚਾ ਡਾ. ਸੰਦੀਪ ਬਾਠ ਅਤੇ ਡਾ. ਅਮਰਜੀਤ ਸਿੰਘ ਦਾ ਲਿਖਿਆ ਪਰਚਾ ਡਾ. ਗੁਰਜੰਟ ਰਾਜੇਆਣਾ ਨੇ ਪੇਸ਼ ਕੀਤਾ। ਇਸ ਮੌਕੇ ਸਵਰਨਜੀਤ ਸਵੀ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਤ੍ਰੈਲੋਚਨ ਲੋਚੀ, ਮਲਕੀਤ ਸਿੰਘ ਔਲਖ, ਭਗਵਾਨ ਢਿੱਲੋਂ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਇੰਦਰਜੀਤ ਕੌਰ ਲੋਟੇ, ਤਰਲੋਚਨ ਸਿੰਘ ਤੇ ਦਲਜੀਤ ਸਿੰਘ ਬਾਗੀ ਆਦਿ ਹਾਜ਼ਰ ਸਨ। ਬਹਿਸ ਵਿਚ ਭਾਗ ਲੈਣ ਵਾਲਿਆਂ ਵਿੱਚ ਬ੍ਰਿਜ ਭੂਸ਼ਨ ਗੋਇਲ, ਰੁਪਿੰਦਰ ਮਾਨ ਮੁਕਤਸਰ, ਡਾ. ਪਰਮਜੀਤ ਸਿੰਘ ਸੋਹਲ, ਜਸਪ੍ਰੀਤ ਕੌਰ ਅਮਲਤਾਸ ਤੇ ਮਨਦੀਪ ਕੌਰ ਭੰਵਰਾ ਸ਼ਾਮਲ ਸਨ। ਇਸ ਸਮੇਂ ਪ੍ਰੋ. ਜਤਿੰਦਰ ਗਰੋਵਰ ਸੈਨੇਟਰ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Advertisement

Advertisement
Advertisement