ਆੜ੍ਹਤੀਆਂ ਵੱਲੋਂ ਝੋਨੇ ਦੀ ਖ਼ਰੀਦ ਸਬੰਧੀ ਵਿਚਾਰਾਂ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 23 ਸਤੰਬਰ
ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਝੋਨੇ ਦੇ ਸੀਜਨ ਸਬੰਧੀ ਮੁਸ਼ਕਲਾਂ ’ਤੇ ਵਿਚਾਰ ਕਰਨ ਲਈ ਆੜ੍ਹਤੀਆਂ ਵੱਲੋਂ ਨਾਭਾ ਮੰਡੀ ਪ੍ਰਧਾਨ ਕਰਮਜੀਤ ਸਿੰਘ ਆਦਿ ਦੇ ਸਹਿਯੋਗ ਨਾਲ ਮੀਟਿੰਗ ਕੀਤੀ ਗਈ। ਇਸ ਵਿੱਚ ਦੇਵੀਗੜ੍ਹ, ਦੂਧਨਸਾਧਾਂ, ਭੁੰਨਰਹੇੜੀ, ਬਲਬੇੜਾ, ਰਾਜਪੁਰਾ, ਨਾਭਾ, ਪਾਤੜਾਂ, ਪਟਿਆਲਾ, ਭਾਦਸੋਂ, ਬਾਦਸ਼ਾਹਪੁਰ, ਸਨੌਰੀ ਮੰਡੀ, ਘੱਗਾ, ਡਕਾਲਾ, ਸਮਾਣਾ, ਘਨੌਰ ਆਦਿ ਮੰਡੀਆਂ ਦੇ ਪ੍ਰਧਾਨਾਂ ਨੇ ਫੈਸਲਾ ਕੀਤਾ ਕਿ ਕੋਈ ਵੀ ਆੜ੍ਹਤੀ ਕੰਡੇ ’ਤੇ ਲਾ ਕੇ ਟਰਾਲੀ ਨਹੀਂ ਭਰੇਗਾ, ਬਿਨਾਂ ਇੰਸਪੈਕਟਰ ਦੀ ਬੋਲੀ ਤੋਂ ਕੋਈ ਢੇਰੀ ਨਹੀਂ ਤੁਲੇਗੀ, ਸੀਜ਼ਨ ਵਿੱਚ ਕੋਈ ਵੀ ਆੜਤੀ ਦੂਜੇ ਆੜਤੀ ਦੇ ਗਾਹਕ ਦਾ ਮਾਲ ਨਹੀਂ ਸੁਟਵਾਏਗਾ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਸਾਰੇ ਮੰਡੀ ਪ੍ਰਧਾਨ, ਕੰਬਾਈਨ ਮਾਲਕਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਸੁੱਕਾ ਝੋਨਾ ਕੱਟਣ ਲਈ ਪ੍ਰੇਰਿਤ ਕਰਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ੈੱਲਰ ਮਾਲਕਾਂ ਦੇ ਮਸਲਿਆਂ ਨੂੰ ਜਲਦੀ ਹੱਲ ਕਰੇ। ਇਸ ਮੌਕੇ ਕਰਮਜੀਤ ਸਿੰਘ ਪ੍ਰਧਾਨ ਨਾਭਾ ਮੰਡੀ, ਸਿਕੰਦਰ ਸਿੰਘ ਚੇਅਰਮੈਨ ਨਾਭਾ, ਸੁਰਿੰਦਰ ਗੁਪਤਾ, ਸਾਬਕਾ ਪ੍ਰਧਾਨ, ਸੁਰਿੰਦਰ ਪੈਂਦ ਪ੍ਰਧਾਨ ਪਾਤੜਾਂ, ਸਤਵਿੰਦਰ ਸਿੰਘ ਸੈਣੀ, ਦਵਿੰਦਰ ਸਿੰਘ ਆਦਿ ਸ਼ਾਮਲ ਸਨ।