ਰਮੇਸ਼ ਦੇ ਰੌਲਾ ਪਾਉਣ ਮਗਰੋਂ ਅਸਤੀਫ਼ਾ ਦੇਣ ਬਾਰੇ ਸੋਚਿਆ ਸੀ: ਧਨਖੜ
07:34 AM Feb 11, 2024 IST
Advertisement
ਨਵੀਂ ਦਿੱਲੀ, 10 ਫਰਵਰੀ
ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੈਅੰਤ ਚੌਧਰੀ ਨੂੰ ਉਨ੍ਹਾਂ ਦੇ ਦਾਦਾ ਅਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਨੂੰ ਭਾਰਤ ਰਤਨ ਦੇਣ ਦੇ ਸਰਕਾਰੀ ਫੈਸਲੇ ’ਤੇ ਬੋਲਣ ਲਈ ਸਮਾਂ ਦੇਣ ਲਈ ਉਨ੍ਹਾਂ ਦੀ ਆਲੋਚਨਾ ਕਰਨ ਤੋਂ ਬਾਅਦ ਅਸਤੀਫਾ ਦੇਣ ਬਾਰੇ ਸੋਚਿਆ ਸੀ।
ਧਨਖੜ ਨੇ ਸੰਕੇਤ ਦਿੱਤਾ ਕਿ ਘਟਨਾ ਨੇ ਉਨ੍ਹਾਂ ਨੂੰ ਉਸ ਦੇ ਜਵਾਨ ਪੁੱਤਰ ਦੀ ਮੌਤ ਨਾਲੋਂ ਜ਼ਿਆਦਾ ਦੁਖੀ ਕੀਤਾ ਹੈ ਅਤੇ ਉਨ੍ਹਾਂ ਰਮੇਸ਼ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਇੱਕ ਅਜਿਹਾ ਆਦਮੀ ਸੀ ਜੋ ‘ਸ਼ਮਸ਼ਾਨਘਾਟ ’ਚ ਵੀ ਦਾਵਤ ਕਰਦਾ ਹੈ’। ਉਨ੍ਹਾਂ ਕਿਹਾ ਕਿ ਕਾਂਗਰਸ ਮੈਂਬਰ ਆਪਣੇ ਵਿਹਾਰ ਕਾਰਨ ਰਾਜ ਸਭਾ ’ਚ ਰਹਿਣ ਯੋਗ ਨਹੀਂ ਹਨ। ਧਨਖੜ ਨੇ ਕਿਹਾ, ‘ਇਹ ਤੱਥ ਹੈ ਕਿ ਤੁਸੀਂ ਅਜਿਹੇ ਦੁਰਵਿਹਾਰ ਕਾਰਨ ਇਸ ਸਦਨ ਦਾ ਹਿੱਸਾ ਬਣਨ ਦੇ ਲਾਇਕ ਨਹੀਂ ਹੋ।’ -ਪੀਟੀਆਈ
Advertisement
Advertisement
Advertisement