For the best experience, open
https://m.punjabitribuneonline.com
on your mobile browser.
Advertisement

ਕਾਰਲ ਮਾਰਕਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ-ਚਰਚਾ

08:37 AM May 06, 2024 IST
ਕਾਰਲ ਮਾਰਕਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਮਈ
ਕਾਰਲ ਮਾਰਕਸ ਦੇ 206ਵੇਂ ਜਨਮ ਦਿਹਾੜੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ’ਚ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਕਾਰਲ ਮਾਰਕਸ ਦੇ ਪ੍ਰੇਰਨਾਮਈ ਸੰਗਰਾਮੀ ਜੀਵਨ ਗਾਥਾ ਦੇ ਵਰਕੇ ਸਾਂਝੇ ਕਰਦਿਆਂ ਅੱਜ ਦੀ ਵਿਚਾਰ-ਚਰਚਾ ਦਾ ਮਹੱਤਵ ’ਤੇ ਰੌਸ਼ਨੀ ਪਾਈ। ਵਿਚਾਰ-ਚਰਚਾ ਦੇ ਮੁੱਖ ਵਕਤਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਪਰਮਿੰਦਰ ਨੇ ‘ਅਜੋਕੀ ਸਮਾਜਿਕ ਸਥਿਤੀ ’ਚ ਮਾਰਕਸਵਾਦੀ ਪ੍ਰਸੰਗਕਤਾ ਅਤੇ ਦ੍ਰਿਸ਼ਟੀਕੋਨ’ ਵਿਸ਼ੇ ਉਪਰ ਆਪਣਾ ਭਾਸ਼ਣ ਕੇਂਦਰਤ ਕੀਤਾ। ਉਨ੍ਹਾਂ ਕਿਹਾ ਕਿ ਸਾਮਰਾਜ ਦੀ ਹੋਂਦ ਹੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਸਾਡੇ ਮੁਲਕ ਵਰਗੇ ਪੱਛੜੇ ਹੋਏ ਖਿੱਤੇ ਰਹਿਣ ਜਿੱਥੋਂ ਆਪਣੀ ਸਾਮਰਾਜੀ ਵਿਕਾਸ ਨੀਤੀ ਨੂੰ ਤੋਰਿਆ ਅਤੇ ਵਧਾਇਆ ਜਾ ਸਕੇ। ਪ੍ਰੋ. ਗੋਪਾਲ ਬੁੱਟਰ, ਡਾ. ਸੁਰਿੰਦਰ ਸਿੰਘ ਸਿੱਧੂ, ਡਾ. ਹਰਜਿੰਦਰ ਅਟਵਾਲ, ਨਸੀਬ ਚੰਦ ਬੱਬੀ, ਡਾ. ਸੈਲੇਸ਼, ਗੁਰਮੀਤ, ਜਗੀਰ ਸਿੰਘ ਅੰਮ੍ਰਿਤਸਰ, ਵਿਸ਼ਵ ਮਿੱਤਰ ਬੰਬੀ, ਪਰਮਜੀਤ ਕਲਸੀ, ਪਰਮਜੀਤ ਸਮਰਾਏ ਨੇ ਮਾਰਕਸਵਾਦ ਦੀ ਪ੍ਰਸੰਗਕਤਾ, ਜਾਤ ਅਤੇ ਜਮਾਤ ਦਾ ਸੁਆਲ, ਸਰਮਾਏਦਾਰੀ ਦੀ ਭਾਰਤ ਵਿੱਚ ਹਾਲਤ, ਸਿਆਸੀ ਪਾਰਟੀਆਂ ਦੀ ਅਜੋਕੀ ਹਾਲਤ ਆਦਿ ਮੁੱਦਿਆਂ ’ਤੇ ਸੁਆਲ ਕੀਤੇ।

Advertisement

Advertisement
Author Image

Advertisement
Advertisement
×