ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਖ਼ਤ ਮਿਹਨਤ ਕਰਨ ਵਾਲਿਆਂ ਨੂੰ ਸਫਲਤਾ ਜ਼ਰੂਰ ਮਿਲਦੀ ਹੈ: ਧਰਮਿੰਦਰ ਪ੍ਰਧਾਨ

08:47 AM Aug 06, 2024 IST
ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਸਨਮਾਨਿਤ ਕਰਦੇ ਹੋਏ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 5 ਅਗਸਤ
‘‘ਦੇਸ਼ ਦੇ ਨੌਜਵਾਨਾਂ ਨੂੰ ਨੌਕਰੀਆਂ ਭਾਲਣ ਵਾਲਿਆਂ ਦੀ ਬਜਾਏ ਨੌਕਰੀ ਪ੍ਰਦਾਨ ਕਰਨ ਵਾਲੇ ਬਣਨ ਦੀ ਲੋੜ ਹੈ ਕਿਉਂਕਿ ਵੱਡੇ ਟੀਚੇ ਨਾਲ ਸਖ਼ਤ ਮਿਹਨਤ ਕਰਨ ਵਾਲਿਆਂ ਨੂੰ ਸਫ਼ਲਤਾ ਜ਼ਰੂਰ ਮਿਲਦੀ ਹੈ ਤੇ ਦੇਸ਼ ਦੇ ਕਈ ਉਦਯੋਗਪਤੀਆਂ ਨੇ ਇਹ ਸਾਬਤ ਵੀ ਕਰ ਦਿੱਤਾ ਹੈ।’’ ਇਹ ਪ੍ਰਗਟਾਵਾ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਗੁਰੂਕੁਲ ਕੁਰੂਕਸ਼ੇਤਰ ਦੇ ਐੱਨਡੀਏ ਵਿੰਗ ਵਿੱਚ ਵਿਦਿਆਰਥੀਆਂ ਨਾਲ ਸਿੱਧੀ ਗਲੱਬਾਤ ਕਰਦਿਆਂ ਕੀਤਾ। ਉਨ੍ਹਾਂ ਧੀਰੂ ਭਾਈ ਅੰਬਾਨੀ, ਮੁਕੇਸ਼ ਅੰਬਾਨੀ ਤੇ ਨਰਾਇਣ ਮੂਰਤੀ ਦਾ ਨਾਂ ਲੈਂਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਸਖ਼ਤ ਮਿਹਨਤ ਕੀਤੀ ਤੇ ਅੱਜ ਇਨ੍ਹਾਂ ਦਾ ਨਾਂ ਦੁਨੀਆਂ ਵਿੱਚ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਬਿਨਾਂ ਮਿਹਨਤ ਤੋਂ ਕੁਝ ਵੀ ਹਾਸਲ ਨਹੀਂ ਹੁੰਦਾ। ਉਨ੍ਹਾਂ ਕਿਹਾ, ‘‘ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਤਾਂ ਉਸ ਵਿੱਚ ਗਲਤੀ ਦੀ ਸੰਭਾਵਨਾ ਹੁੰਦੀ ਹੈ, ਸਾਨੂੰ ਆਤਮ ਵਿਸ਼ਵਾਸ਼ ਨਾਲ ਅੱਗੇ ਵਧਣਾ ਚਾਹੀਦਾ ਹੈ। ਜਦੋਂ ਅਸੀਂ ਆਤਮ ਵਿਸ਼ਵਾਸ਼ ਨਾਲ ਅੱਗੇ ਵੱਧਦੇ ਹਾਂ ਤਾਂ ਅਸੀਂ ਯਕੀਨੀ ਤੌਰ ’ਤੇ ਸਫ਼ਲਤਾ ਪ੍ਰਾਪਤ ਕਰਾਂਗੇ।’’ ਇਸ ਮੌਕੇ ਗੁਰੂਕੁਲ ਦੇ ਸ੍ਰਪ੍ਰਸਤ ਤੇ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ, ਪਦਮਸ੍ਰੀ ਰਾਘਵੇਂਦਰ ਤੰਵਰ, ਡਾ. ਰਾਜਿੰਦਰ ਵਿਦਿਅਲੰਕਾਰ, ਪ੍ਰਿੰਸੀਪਲ ਰਾਜ ਕੁਮਾਰ ਗਰਗ, ਡਾਇਰੈਕਟਰ ਬ੍ਰਿਗੇਡੀਅਰ ਡਾ. ਪ੍ਰਵੀਨ ਕੁਮਾਰ, ਪ੍ਰਿੰਸੀਪਲ ਸੂਬੇ ਪ੍ਰਤਾਪ, ਪ੍ਰਸ਼ਾਸਕ ਰਾਮ ਨਿਵਾਸ ਆਰੀਆ, ਸੰਜੀਵ ਆਰੀਆ ਆਦਿ ਮੌਜੂਦ ਸਨ। ਕੇਂਦਰੀ ਮੰਤਰੀ ਨੇ ਆਚਾਰੀਆ ਸ੍ਰੀ ਦੇ ਨਾਲ ਗੁਰੂਕੁਲ, ਗਊਸ਼ਾਲਾ, ਵਿਦਿਆਲਿਆ ਭਵਨ, ਐੱਨਡੀਏ ਵਿੰਗ, ਅਰਸ਼ ਵਿਦਿਆਲਿਆ ਆਦਿ ਦੇ ਅਤਿ ਆਧੁਨਿਕ ਪ੍ਰਾਜੈਕਟਾਂ ਦਾ ਦੌਰਾ ਕੀਤਾ ਤੇ ਗੁਰੂਕੁਲ ਦੇ ਬ੍ਰਹਮਚਾਰੀਆਂ ਦੀ ਕਾਰਗੁਜ਼ਾਰੀ ਦਾ ਵੀ ਨਿਰੀਖਣ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਗੁਰੂਕੁਲ ਸਿਖਿਆ ਪ੍ਰਣਾਲੀ ਦੀ ਸ਼ਲਾਘਾ ਕੀਤੀ ਤੇ ਅਚਾਰੀਆ ਦੇਵਵਰਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਚਾਰੀਆ ਦੇਵਵਰਤ ਨੇ ਗੁਰੂਕੁਲ ਕੁਰੂਕਸ਼ੇਤਰ ਵਿਚ ਭਾਰਤੀ ਕਦਰਾਂ ਕੀਮਤਾਂ ਤੇ ਆਧੁਨਿਕ ਵਿਗਿਆਨ ਤਕਨਾਲੋਜੀ ਦੀ ਸਿਖਿਆ ਨਾਲ ਜੋ ਤਾਲਮੇਲ ਸਥਾਪਿਤ ਕੀਤਾ ਹੈ ਉਹ ਹੈਰਾਨੀਜਨਕ ਹੈ। ਰਾਜ ਪਾਲ ਆਚਾਰੀਆ ਸ੍ਰੀ ਦੇਵਵਰਤ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਗੁਰੂਕੁਲ ਦਾ ਨਿਰੀਖਣ ਕਰਨ ਲਈ ਆਉਣਾ ਗੁਰੂਕੁਲ ਪਰਿਵਾਰ ਲਈਂ ਬੜੇ ਮਾਣ ਵਾਲੀ ਗੱਲ ਹੈ।
ਉਨਾਂ ਕਿਹਾ ਕਿ ਗੁਰੂਕੁਲ ਦੇਸ਼ ਨੂੰ ਤਿੱਖੀ ਬੁੱਧੀ ਵਾਲੇ ਇਮਾਨਦਾਰ ਅਧਿਕਾਰੀ ਪ੍ਰਦਾਨ ਕਰਨ ਲਈ ਵਚਨ ਬੱਧ ਹੈ ਤੇ ਇਸ ਯਤਨ ਵਿਚ ਸਫਲਤਾ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਗੁਰੂਕੁਲ ਦੇ 15 ਵਿਦਿਆਰਥੀ ਐੱਨਡੀਏ ਲਈ ਚੁਣੇ ਗਏ ਹਨ ਜਦਕਿ ਕਈ ਬੱਚੇ ਆਈਆਈਟੀ ਤੇ ਹੋਰ ਸੰਸਥਾਵਾਂ ਵਿੱਚ ਗਏ ਹਨ।

Advertisement

Advertisement
Advertisement