ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਅਪਸ਼ਬਦ ਬੋਲਣ ਵਾਲੇ ਨੂੰ ਘਰ ਵਾਪਸ ਨਹੀਂ ਜਾਣ ਦਿੱਤਾ ਜਾਵੇਗਾ: ਰਾਣੇ

06:56 AM Apr 24, 2024 IST

ਮੁੰਬਈ, 23 ਅਪਰੈਲ
ਵਿਰੋਧੀ ਆਗੂਆਂ ਦੀ ਰੈਲੀ ਤੋਂ ਪਹਿਲਾਂ ਕੇਂਦਰੀ ਮੰਤਰੀ ਨਰਾਇਣ ਰਾਣੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਅਪਸ਼ਬਦ ਬੋਲੇ ​​ਤਾਂ ਉਸ ਨੂੰ ਘਰ ਪਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਤੱਟਵਰਤੀ ਮਹਾਰਾਸ਼ਟਰ ਦੇ ਰਤਨਾਗਿਰੀ-ਸਿੰਧੂਦੁਰਗ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਰਾਣੇ ਸੋਮਵਾਰ ਨੂੰ ਸਿੰਧੂਦੁਰਗ ਜ਼ਿਲ੍ਹੇ ’ਚ ਇਕ ਚੋਣ ਰੈਲੀ ’ਚ ਬੋਲ ਰਹੇ ਸਨ। ਰਾਣੇ ਨੇ ਕਿਹਾ, ‘‘ਮੈਨੂੰ ਪਤਾ ਲੱਗਿਆ ਹੈ ਕਿ ਵਿਰੋਧੀ ਪਾਰਟੀਆਂ ਜਲਦੀ ਹੀ ਸਿੰਧੂਦੁਰਗ ਵਿੱਚ ਰੈਲੀ ਕਰਨ ਜਾ ਰਹੀਆਂ ਹਨ। ਇਹ ਲੋਕਤੰਤਰ ਦਾ ਹਿੱਸਾ ਹੈ ਇਸ ਲਈ ਉਨ੍ਹਾਂ ਦਾ ਇੱਥੇ ਸੁਆਗਤ ਹੈ। ਪਰ ਜੇ ਕੋਈ ਸਾਡੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅਪਸ਼ਬਦ ਬੋਲਦਾ ਹੈ ਤਾਂ ਅਸੀਂ ਉਸ ਵਿਅਕਤੀ ਨੂੰ ਵਾਪਸ ਨਹੀਂ ਜਾਣ ਦੇਵਾਂਗੇ।’’ 2005 ਵਿੱਚ ਊਧਵ ਠਾਕਰੇ ਨਾਲ ਟੁੱਟਣ ਤੋਂ ਬਾਅਦ ਸ਼ਿਵ ਸੈਨਾ ਛੱਡਣ ਵਾਲੇ ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਊਧਵ ਕਦੇ ਵੀ ਬਾਲ ਠਾਕਰੇ ਦੀ ਪਸੰਦ ਨਹੀਂ ਸਨ। ਇੱਕ ਸਾਲ ਤੋਂ ਵੀ ਘੱਟ ਸਮੇਂ ਲਈ ਮੁੱਖ ਮੰਤਰੀ ਰਹੇ ਰਾਣੇ ਨੇ ਕਿਹਾ, ‘‘ਜੇ ਊਧਵ ਉਨ੍ਹਾਂ ਦੀ ਪਸੰਦ ਹੁੰਦੇ ਤਾਂ 1999 ਵਿੱਚ ਮੇਰੀ ਬਜਾਏ ਬਾਲਾ ਸਾਹਿਬ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿੰਦੇ। ਊਧਵ ਇੱਕ ਜ਼ੀਰੋ ਪਰਫਾਰਮੈਂਸ ਵਾਲਾ ਵਿਅਕਤੀ ਹੈ।” ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਕਰੋਨਵਾਇਰਸ ਮਹਾਂਮਾਰੀ ਦੌਰਾਨ ਉਸ ਸਮੇਂ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਟੀਕੇ ਦੀ ਖਰੀਦ ’ਤੇ ‘15 ਫੀਸਦੀ ਕਮਿਸ਼ਨ’ ਲੈਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਸਰਕਾਰ ਵੇਲੇ ਅਜਿਹੇ ਭ੍ਰਿਸ਼ਟਾਚਾਰ ਦੀ ਜਾਂਚ ਚੱਲ ਰਹੀ ਸੀ। -ਪੀਟੀਆਈ

Advertisement

Advertisement
Advertisement