ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਦਾ ਲੈਣ ਵਾਲਿਆਂ ਨੇ ਫੈਕਟਰੀ ’ਚੋਂ ਨਕਦੀ ਚੋਰੀ ਕੀਤੀ

06:30 AM Sep 08, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਸਤੰਬਰ
ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਇੰਡਸਟਰੀਅਲ ਅਸਟੇਟ, ਤਿਕੋਣੀ ਪਾਰਕ ਮਿਲਰ ਗੰਜ ਸਥਿਤ ਇੱਕ ਫੈਕਟਰੀ ਵਿੱਚ ਚੰਦਾ ਲੈਣ ਆਏ ਤਿੰਨ ਵਿਅਕਤੀ ਨਕਦੀ ਚੋਰੀ ਕਰਕੇ ਲੈ ਗਏ ਹਨ।
ਇਸ ਸਬੰਧੀ ਚਿਰਾਗ ਪਾਹਵਾ ਨੇ ਦੱਸਿਆ ਕਿ ਉਸਦੀ ਫੈਕਟਰੀ ਵਿੱਚ ਸੋਨੂੰ ਅਤੇ ਸੰਨੀ ਅਤੇ ਸੋਹਣਾ ਆਏ ਅਤੇ ਦਫ਼ਤਰ ਵਿੱਚ ਚੰਦਾ ਲੈਣ ਦੇ ਬਹਾਨੇ ਦਾਖ਼ਲ ਹੋਏ। ਉਸ ਨੇ ਦੋਸ਼ ਲਾਇਆ ਕਿ ਕਥਿਤ ਦੋਸ਼ੀ ਦਫ਼ਤਰ ਦੇ ਦਰਾਜ ਵਿੱਚੋਂ 80 ਹਜ਼ਾਰ ਰੁਪਏ ਅਤੇ ਇੱਕ ਲਿਫਾਫਾ ਜਿਸ ਵਿੱਚ ਬੈਂਕ ਦੀ ਚੈੱਕ ਬੁੱਕ, ਫਰਮ ਦੀਆਂ ਦੋ ਮੋਹਰਾਂ ਸਨ, ਚੋਰੀ ਕਰਕੇ ਆਪਣੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ।
ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮ ਬਖ਼ਸ਼ੇ ਨਹੀਂ ਜਾਣਗੇ।

Advertisement

Advertisement