ਫੂਡ ਸਪਲਾਈ ਮੁਲਾਜ਼ਮ ਬਣ ਕੇ ਠੱਗਣ ਵਾਲੇ ਕਾਬੂ
10:51 AM Oct 11, 2024 IST
ਲੁਧਿਆਣਾ: ਥਾਣਾ ਜਮਾਲਪੁਰ ਦੀ ਪੁਲੀਸ ਨੇ ਦੋ ਨਕਲੀ ਫੂਡ ਸਪਲਾਈ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ ਜੋ ਦੁਕਾਨਦਾਰਾਂ ਨੂੰ ਡਰਾਵਾ ਦੇ ਕੇ ਧੱਕੇ ਨਾਲ ਰਿਸ਼ਵਤ ਲੈ ਰਹੇ ਸਨ। ਇਸ ਸਬੰਧੀ ਮੇਨ ਫੋਕਲ ਪੁਆਇੰਟ ਰੋਡ ਸ਼ੇਰਪੁਰ ਵਾਸੀ ਪੁਨੀਤ ਗਰਗ ਨੇ ਦੱਸਿਆ ਹੈ ਕਿ ਉਹ ਆਪਣੀ ਕਰਿਆਨੇ ਦੀ ਦੁਕਾਨ ਤੇ ਹਾਜ਼ਰ ਸੀ ਤਾਂ ਦੋ ਜਣੇ ਖ਼ੁਦ ਨੂੰ ਫੂਡ ਸਪਾਲਈ ਵਿਭਾਗ ਦੇਕਰਮਚਾਰੀ ਦਸ ਕੇ ਉਸ ਕੋਲੋਂ ਧੱਕੇ ਨਾਲ 1000 ਰੁਪਏ ਲੈ ਗਏ। ਉਸਦੇ ਵੱਡੇ ਭਰਾ ਦੇ ਆਉਣ ਤੇ ਜਦੋਂ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਇੱਕ ਪੰਜਾਬ ਖਬਰ 24 ਮੀਡੀਆਂ ਦਾ ਸ਼ਨਾਖਤੀ ਕਾਰਡ ਮਿਲਿਆ। ਉਨ੍ਹਾਂ ਦੀ ਪਛਾਣ ਕ੍ਰਿਸ਼ਨ ਲਾਲ ਧਵਨ ਵਾਸੀ ਚੌਧਰੀ ਕਲੋਨੀ ਅਤੇ ਸਿਧਾਰਥ ਗੰਭੀਰ ਵਾਸੀ ਸੈਕਟਰ 32-ਏ ਚੰਡੀਗੜ੍ਹ ਰੋਡ ਵਜੋਂ ਕੀਤੀ ਗਈ। ਦੋਹਾਂ ਨੂੰ ਪੁਲੀਸ ਪਾਰਟੀ ਦੇ ਹਵਾਲੇ ਕਰਕੇ ਉਨ੍ਹਾਂ ਪਾਸੋਂ ਇੱਕ ਮੋਟਰਸਾਈਕਲ ਸਪਲੈਂਡਰ, ਦੋ ਮੋਬਾਈਲ ਫੋਨ, 1000 ਰੁਪਏ ਤੇ ਇੱਕ ਸ਼ਨਾਖਤੀ ਕਾਰਡ ਬਰਾਮਦ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement