ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਨੂੰ ‘ਮਾਓਵਾਦੀ ਤੇ ‘ਅੰਦੋਲਨਜੀਵੀ’ ਕਹਿਣ ਵਾਲੇ ਯਾਦ ਰੱਖੇ ਜਾਣ: ਖੁੱਡੀਆਂ

07:57 AM May 30, 2024 IST
ਪਿੰਡ ਵਿਰਕ ਕਲਾਂ ਵਿੱਚ ਟਰੈਕਟਰ ’ਤੇ ਪ੍ਰਚਾਰ ਕਰਦੇ ਹੋਏ ਗੁਰਮੀਤ ਸਿੰਘ ਖੁੱਡੀਆਂ।

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 29 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਚੇਤੇ ਕਰਵਾਇਆ ਹੈ ਕਿ ਇਹ ਉਹੀ ਭਾਜਪਾ ਅਤੇ ਅਕਾਲੀ ਦਲ ਹੈ ਜਿਨ੍ਹਾਂ ਨੇ ‘ਰਾਹਾਂ ’ਚ ਕਿੱਲ ਗੱਡਣ’ ਦਾ ਮੁਹਾਵਰਾ ਪ੍ਰਚਲਿਤ ਕੀਤਾ ਸੀ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅੰਦੋਲਨਕਾਰੀ ਕਿਸਾਨਾਂ ਨੂੰ ‘ਮਾਓਵਾਦੀ’ ਅਤੇ ਨਰਿੰਦਰ ਮੋਦੀ ‘ਅੰਦੋਲਨਜੀਵੀ’ ਕਹਿ ਕੇ ਭੰਡੀ ਪ੍ਰਚਾਰ ਕਰਦੇ ਰਹੇ ਹਨ। ਉਨ੍ਹਾਂ ਆਖਿਆ ਕਿ ਅੰਨਦਾਤੇ ਨੇ ਜਦੋਂ ਬਾਦਲ ਪਿੰਡ ’ਚ ਬਾਦਲਾਂ ਦੇ ਘਰ ਅੱਗੇ ਪੱਕਾ ਮੋਰਚਾ ਲਾਇਆ ਤਾਂ ਕਿਤੇ ਜਾ ਕੇ ਇਨ੍ਹਾਂ ਡਰਾਮੇਬਾਜ਼ੀ ਕਰਦਿਆਂ ਭਾਜਪਾ ਨਾਲੋਂ ਨਿਖੇੜਾ ਕਰਨ ਦਾ ‘ਡਰਾਮਾ’ ਕੀਤਾ। ਸ੍ਰੀ ਖੁੱਡੀਆਂ ਨੇ ਖੁਲਾਸਾ ਕੀਤਾ ਕਿ ਹੁਣ ਇਨ੍ਹਾਂ ਦੋਵਾਂ ਨਾਲ ਤੀਜੀ ਕਾਂਗਰਸ ਵੀ ਰਲ ਗਈ ਹੈ ਅਤੇ ਹੁਣ ਤਿੰਨੇ ਇੱਕ-ਦੂਜੇ ਖ਼ਿਲਾਫ਼ ਕਮਜ਼ੋਰ ਉਮੀਦਵਾਰ ਖੜ੍ਹੇ ਕਰਕੇ ‘ਦੋਸਤਾਨਾ ਮੈਚ’ ਖੇਡ ਰਹੇ ਹਨ। ਉਨ੍ਹਾਂ ਦਲੀਲ ਦਿੱਤੀ ਕਿ ਇੱਕ ਪਾਸੇ ਉਹ ਬੇਅਸੂਲਾ ਗੱਠਜੋੜ ਹੈ ਜਿਸ ਨੇ ਪੰਜਾਬ ਦੇ ਕਮਾਈ ਵਾਲੇ ਅਸਾਸਿਆਂ ਨੂੰ ਸੱਤਰ ਸਾਲਾਂ ’ਚ ਲੁੱਟਣ ਵਾਲੀਆਂ ਕਸਰਾਂ ਕੱਢੀਆਂ ਹਨ ਅਤੇ ਦੂਜੇ ਪਾਸੇ ਆਮ ਲੋਕਾਂ ਦੀ ਪਾਰਟੀ ਹੈ ਜਿਸ ਨੇ ਦੋ ਸਾਲਾਂ ਵਿੱਚ ਰਿਕਾਰਡ ਕੰਮ ਕੀਤੇ ਅਤੇ ਹੁਣ ਵੀ ਪੰਜਾਬ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਬੜੀ ਸ਼ਿੱਦਤ ਨਾਲ ਯਤਨਸ਼ੀਲ ਹੈ।
ਸ੍ਰੀ ਖੁੱਡੀਆਂ ਨੇ ਮਾਣ ਨਾਲ ਉਮੀਦ ਜਿਤਾਈ ਕਿ ਬਠਿੰਡਾ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਪਰਿਵਾਰਕ ਮੈਂਬਰ ਵੋਟਾਂ ਦੇ ਵੱਡੇ ਫ਼ਰਕ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾਉਣਗੇ। ਉਨ੍ਹਾਂ ਵਾਅਦਾ ਕੀਤਾ ਕਿ ਉਹ ਇਕੱਲੇ-ਇਕੱਲੇ ਵੋਟਰ ਵੱਲੋਂ ਮਿਲੇ ਫ਼ਤਵੇ ਦੀ ਕੀਮਤ ਹਲਕੇ ਦੇ ਕੰਮ ਕਰਵਾ ਕੇ ਅਦਾ ਕਰਨਗੇ। ਸ੍ਰੀ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੇ ਪਿੰਡ ਬਹਿਮਣ ਦੀਵਾਨਾ, ਬੁਲਾਡੇ ਵਾਲਾ, ਦਿਉਣ, ਬੁਰਜ ਮਹਿਮਾ, ਬੱਲੂਆਣਾ, ਵਿਰਕ ਕਲਾਂ, ਵਿਰਕ ਖੁਰਦ, ਕਰਮਗੜ੍ਹ, ਸਰਦਾਰਗੜ੍ਹ, ਚੁੱਘੇ ਕਲਾਂ, ਚੁੱਘੇ ਖੁਰਦ, ਬੀੜ ਬਹਿਮਣ, ਬੀੜ ਬਸਤੀਆਂ, ਫ਼ੂਸ ਮੰਡੀ, ਗੁਲਾਬਗੜ੍ਹ, ਕੋਟ ਫੱਤਾ, ਗਹਿਰੀ ਭਾਗੀ, ਮਹਿਤਾ ਅਤੇ ਸੰਗਤ ਮੰਡੀ ਵਿੱਚ ਲੋਕ ਮਿਲਣੀਆਂ ਕੀਤੀਆਂ।

Advertisement

Advertisement
Advertisement