ਪੁਲੀਸ ਚੌਕੀ ’ਤੇ ਹਮਲਾ ਕਰਨ ਵਾਲੇ ਗ੍ਰਿਫ਼ਤਾਰ
07:43 AM Jul 31, 2024 IST
ਟ੍ਰਿਬਊਨ ਨਿਊਜ਼ ਸਰਵਿਸ
ਲੁਧਿਆਣਾ, 30 ਜੁਲਾਈ
ਪੁਲੀਸ ਚੌਕੀ ਧਰਮਪੁਰਾ ’ਤੇ ਸ਼ਨਿੱਚਰਵਾਰ ਦੀ ਦੇਰ ਰਾਤ ਨੂੰ ਹਮਲਾ ਕਰਨ ਦੇ ਮਾਮਲੇ ’ਚ ਪੁਲੀਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀ ਹਾਲੇ ਫ਼ਰਾਰ ਹਨ। ਦੱਸਣਯੋਗ ਹੈ ਕਿ ਪੁਲੀਸ ਨੇ ਇਸ ਮਾਮਲੇ ’ਚ ਪੰਜ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਮਲਾਪੁਰ ਦੇ ਗੋਬਿੰਦ ਨਗਰ ਮੁੰਡੀਆਂ ਕਲਾਂ ਵਾਸੀ ਸਰਬਜੀਤ ਸਿੰਘ ਅਤੇ ਨਿਊ ਜਨਤਾ ਨਗਰ ਵਾਸੀ ਕਮਲਜੀਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਦੋਹਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ 2 ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।
Advertisement
Advertisement