For the best experience, open
https://m.punjabitribuneonline.com
on your mobile browser.
Advertisement

ਸੰਵਿਧਾਨ ਦੀ ਆਤਮਾ ’ਤੇ ਹਮਲਾ ਕਰਨ ਵਾਲੇ ‘ਸੰਵਿਧਾਨ ਹੱਤਿਆ ਦਿਵਸ’ ਮਨਾਉਣਗੇ: ਪ੍ਰਿਯੰਕਾ ਗਾਂਧੀ

03:12 PM Jul 13, 2024 IST
ਸੰਵਿਧਾਨ ਦੀ ਆਤਮਾ ’ਤੇ ਹਮਲਾ ਕਰਨ ਵਾਲੇ ‘ਸੰਵਿਧਾਨ ਹੱਤਿਆ ਦਿਵਸ’ ਮਨਾਉਣਗੇ  ਪ੍ਰਿਯੰਕਾ ਗਾਂਧੀ
Advertisement

ਨਵੀਂ ਦਿੱਲੀ, 13 ਜੁਲਾਈ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕ ਗਾਂਧੀ ਵਾਡਰਾ ਨੇ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ’ਤੇ ਅੱਜ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਵਿੱਚ ਹੈਰਾਨੀ ਦੀ ਕੀ ਗੱਲ ਹੈ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਆਤਮਾ ’ਤੇ ਹਮਲਾ ਕਰਨ ਵਾਲੇ ਲੋਕ ‘ਸੰਵਿਧਾਨ ਹੱਤਿਆ ਦਿਵਸ’ ਮਨਾਉਣਗੇ। ਕੇਂਦਰ ਨੇ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਲਿਆ ਹੈ। ਇਸੇ ਦਿਨ 1975 ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਪ੍ਰਿਯੰਕਾ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਭਾਤਰ ਦੀ ਮਹਾਨ ਜਨਤਾ ਨੇ ਇਤਿਹਾਸਕ ਲੜਾਈ ਲੜ ਕੇ ਆਪਣੀ ਆਜ਼ਾਦੀ ਅਤੇ ਆਪਣਾ ਸੰਵਿਧਾਨ ਹਾਸਲ ਕੀਤਾ ਹੈ। ਜਿਨ੍ਹਾਂ ਨੇ ਸੰਵਿਧਾਨ ਬਣਾਇਆ, ਜਿਨ੍ਹਾਂ ਦੀ ਸੰਵਿਧਾਨ ਵਿੱਚ ਆਸਥਾ ੈ, ਉਹ ਹੀ ਸੰਵਿਧਾਨ ਦੀ ਰੱਖਿਆ ਕਰਨਗੇ।’’ ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਸੰਵਿਧਾਨ ਲਾਗੂ ਹੋਣ ਦਾ ਵਿਰੋਧ, ਸੰਵਿਧਾਨ ਦੀ ਸਮੀਖਿਆ ਕਰਨ ਵਾਸਤੇ ਕਮਿਸ਼ਨ ਬਣਾਇਆ, ਸੰਵਿਧਾਨ ਖ਼ਤਮ ਕਰਨ ਦੀ ਅਪੀਲ ਕੀਤੀ, ਆਪਣੇ ਫੈਸਲਿਆਂ ਤੇ ਕੰਮਾਂ ਨਾਲ ਵਾਰ-ਵਾਰ ਸੰਵਿਧਾਨ ਅਤੇ ਲੋਕਤੰਤਰ ਦੀ ਆਤਮਾ ’ਤੇ ਹਮਲਾ ਕੀਤਾ, ਉਹ ਨਕਾਰਾਤਮਕ ਰਾਜਨੀਤੀ ਵਾਲਾ ‘ਸੰਵਿਧਾਨ ਹੱਤਿਆ ਦਿਵਸ’ ਮਨਾਉਣਗੇ ਹੀ, ਇਸ ਵਿੱਚ ਹੈਰਾਨੀ ਕਿਸ ਗੱਲ ਦੀ?’’ -ਪੀਟੀਆਈ

Advertisement

Advertisement
Author Image

Advertisement
Advertisement
×