For the best experience, open
https://m.punjabitribuneonline.com
on your mobile browser.
Advertisement

ਮੰਦਰ ਵਿੱਚੋਂ ਚੋਰੀ ਕਰਨ ਵਾਲੇ ਕਾਬੂ

08:44 AM Feb 13, 2024 IST
ਮੰਦਰ ਵਿੱਚੋਂ ਚੋਰੀ ਕਰਨ ਵਾਲੇ ਕਾਬੂ
Advertisement

Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 12 ਫਰਵਰੀ
ਪੁਲੀਸ ਨੇ ਸਥਾਨਕ ਮਾਤਾ ਨੈਣਾ ਦੇਵੀ ਮੰਦਿਰ ਤੋਂ ਲੱਖਾਂ ਰੁਪਏ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਲੱਖਾਂ ਰੁਪਏ ਦਾ ਚੜ੍ਹਾਵਾ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਮੁਹੰਮਦ ਸਦੀਕ ਉਰਫ ਬਾਬੂ (28) ਅਤੇ ਮੁਹੰਮਦ ਮੁਦੱਸਰ ਉਰਫ ਬਾਬੂ (24) ਦੋਵੇਂ ਵਾਸੀ ਗੋਬਿੰਦ ਨਗਰ ਮਾਲੇਰਕੋਟਲਾ ਵਜੋਂ ਹੋਈ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਥਾਣਾ ਸ਼ਹਿਰੀ-1 ਦੇ ਮੁਖੀ ਇੰਸਪੈਕਟਰ ਸਾਹਿਬ ਸਿੰਘ ਅਤੇ ਡੀਐੱਸਪੀ ਗੁਰਦੇਵ ਸਿੰਘ ਦੀ ਅਗਵਾਈ ਹੇਠਲੀ ਵਿਸ਼ੇਸ਼ ਟੀਮ ਨੇ ਐਡਵਾਂਸਡ ਡਿਜੀਟਲ ਫੋਰੈਂਸਿਕ ਦੀ ਵਰਤੋਂ ਕਰਦਿਆਂ ਸਿਰਫ਼ 24 ਘੰਟੇ ਦੀ ਸਮਾਂ ਸੀਮਾ ਦੇ ਅੰਦਰ ਹੀ ਮੁਲਜ਼ਮਾਂ ਨੂੰ ਟਰੇਸ ਕੀਤਾ ਅਤੇ ਅੱਜ ਸਵੇਰੇ ਛਾਪਾ ਮਾਰ ਕੇ ਦੋਵਾਂ ਨੂੰ ਕਾਬੂ ਕਰ ਕੇ ਚੋਰੀ ਹੋਈ ਨਕਦੀ ਅਤੇ ਸਾਮਾਨ ਬਰਾਮਦ ਕੀਤਾ। ਪ੍ਰਾਪਤ ਕੀਤੀਆਂ ਵਸਤੂਆਂ ਵਿੱਚ ਨੈਨਾ ਦੇਵੀ ਦੀ ਮੂਰਤੀ ਦੀਆਂ ਦੋ ਸੋਨੇ ਦੀਆਂ ਅੱਖਾਂ (ਨੈਣ), ਨੱਥ, ਸ੍ਰੀ ਗਣੇਸ਼ ਜੀ ਦਾ ਚਾਂਦੀ ਦਾ ਤਾਜ (ਮੁਕਟ), ਮਾਤਾ ਨੈਣਾ ਦੇਵੀ ਦਾ ਚਾਂਦੀ ਦਾ ਮੁਕਟ ਅਤੇ ਸ਼ਿਵਲਿੰਗ ਦਾ ਚਾਂਦੀ ਦਾ ਢੱਕਣ ਅਤੇ ਦਾਨ ਪਾਤਰਾਂ ’ਚੋਂ 50 60 ਹਜ਼ਾਰ ਦੀ ਨਕਦੀ ਚੋਰੀ ਕੀਤੀ ਸੀ।
ਸ੍ਰੀ ਖੱਖ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪੁਲੀਸ ਥਾਣਾ ਸ਼ਹਿਰੀ -1 ਵਿੱਚ ਆਈਪੀਸੀ ਦੀਆਂ ਧਾਰਾਵਾਂ 457, 380 ਅਤੇ 295 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

Advertisement
Author Image

Advertisement
Advertisement
×