ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੰਗਰ ਦੀ ਸੇਵਾ ਕਰਦੇ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ

10:56 AM Oct 08, 2023 IST

ਪੱਤਰ ਪ੍ਰੇਰਕ
ਤਰਨ ਤਾਰਨ, 7 ਅਕਤੂਬਰ
ਹਥਿਆਰਬੰਦ ਹੁੱਲੜਬਾਜ਼ਾਂ ਦੀ ਇਕ ਟੋਲੀ ਵਲੋਂ ਇਲਾਕੇ ਦੇ ਪਿੰਡ ਦੋਬਲੀਆਂ ਦੇ ਗੁਰਦੁਆਰਾ ਗੁਰੂਸਰ ਵਿੱਚ ਬੀੜ ਬਾਬਾ ਬੁੱਢਾ ਸਾਹਿਬ ਦੇ ਮੇਲੇ ’ਤੇ ਲਗਾਏ ਲੰਗਰ ਵਿੱਚ ਸੇਵਾ ਕਰਦੇ ਇਕ ਜਣੇ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ| ਇਨ੍ਹਾਂ ਹੁੱਲੜਬਾਜਾਂ ਵਿੱਚੋਂ ਤਿੰਨ ਜਣਿਆਂ ਦੀ ਸ਼ਨਾਖਤ ਪਿੰਡ ਰਾਮਰੌਣੀ ਦੇ ਅਰਸ਼ਦੀਪ ਸਿੰਘ, ਜਗਜੀਤ ਸਿੰਘ ਅਤੇ ਬੁਰਜ ਦੇ ਵਾਸੀ ਗੁਰਪ੍ਰਤਾਪ ਸਿੰਘ ਵਜੋਂ ਹੋਈ ਹੈ ਜਦੋਂਕਿ 20 ਦੇ ਕਰੀਬ ਹੋਰਨਾਂ ਦੀ ਪਛਾਣ ਹਾਲੇ ਕੀਤੀ ਜਾਣੀ ਹੈ| ਜ਼ਖਮੀ ਹੋਏ ਸ਼ਰਧਾਲੂ ਅਨਮੋਲਦੀਪ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮੋਟਰ ਸਾਈਕਲਾਂ ’ਤੇ ਆਏ ਇਨ੍ਹਾਂ ਹੁੱਲੜਬਾਜ਼ਾਂ ਨੇ ਲੰਗਰ ਵਾਲੇ ਸਥਾਨ ’ਤੇ ਆ ਕੇ ਮੋਟਰਸਾਈਕਲਾਂ ਨਾਲ ਪਟਾਕੇ ਮਾਰਨੇ ਸ਼ੁਰੂ ਕਰ ਦਿੱਤੇ, ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਹ ਥੋੜ੍ਹੇ ਚਿਰ ਬਾਅਦ ਫਿਰ ਤੋਂ ਅੱਠ ਦੇ ਕਰੀਬ ਮੋਟਰਸਾਈਕਲਾਂ ’ਤੇ ਆਏ ਅਤੇ ਤਿੰਨ ਜਣਿਆਂ ਨੇ ਪਿਸਤੌਲਾਂ ਨਾਲ ਹਵਾ ਵਿੱਚ ਗੋਲੀਆਂ ਚਲਾਈਆਂ ਅਤੇ ਫਿਰ ਉਸ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ| ਮੁਲਜ਼ਮਾਂ ਨੇ ਉਸ ਦਾ ਬਚਾਅ ਕਰਨ ਲਈ ਆਏ ਉਸ ਦੇ ਪਿਤਾ ਗੁਰਪ੍ਰਕਾਸ਼ ਸਿੰਘ ਦੀ ਵੀ ਖਿੱਚ-ਧੂਹ ਕੀਤੀ| ਪੁਲੀਸ ਅਧਿਕਾਰੀ ਏ ਐਸ ਆਈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਨਾਖਤ ਕੀਤੇ ਤਿੰਨ ਜਣਿਆਂ ਤੋਂ ਇਲਾਵਾ 20 ਹੋਰਨਾਂ ਅਣਪਛਾਤੇ ਵਿਅਕਤੀਆਂ ਖਿਲਾਫ਼ ਇਰਾਦਾ-ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ।

Advertisement

ਗੈਂਗਸਟਰ ਨੇ ਫਿਰੌਤੀ ਲਈ ਸੁਨਿਆਰੇ ਦੇ ਘਰ ’ਤੇ ਗੋਲੀਆਂ ਚਲਾਈਆਂ
ਬਟਾਲਾ (ਖੇਤਰੀ ਪ੍ਰਤੀਨਿਧ):ਇੱਕ ਗੈਂਗਸਟਰ ਵੱਲੋਂ ਮੰਗੀ ਫਿਰੌਤੀ ਨਾ ਦੇਣ ’ਤੇ ਅੱਜ ਸਵੇਰੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਸੁਨਿਆਰੇ ਦੇ ਘਰ ’ਤੇ ਗੋਲੀਆਂ ਚਲਾਈਆਂ। ਹਮਲਾਵਰਾਂ ਨੇ ਅੱਧੀ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਜਿਸ ਵਿੱਚੋਂ ਛੇ ਗੋਲੀਆਂ ਸੁਨਿਆਰੇ ਦੇ ਘਰ ਦੇ ਗੇਟ ’ਤੇ ਲੱਗੀਆਂ। ਜਾਣਕਾਰੀ ਅਨੁਸਾਰ ਲੰਘੇ ਦਨਿੀਂ ਨਵੀਨ ਲੂਥਰਾ ਪੁੱਤਰ ਜਗਦੀਸ਼ ਰਾਜ ਲੂਥਰਾ ਵਾਸੀ ਧਰਮਪੁਰਾ ਕਲੋਨੀ ਬਟਾਲਾ ਤੋਂ ਕੁਝ ਅਣਪਛਾਤਿਆਂ ਨੇ ਹੈਰੀ ਚੱਠਾ ਗੈਂਗਸਟਰ ਦੇ ਨਾਮ ’ਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਸੁਨਿਆਰੇ ਵੱਲੋਂ ਫਿਰੌਤੀ ਨਾ ਦੇਣ ’ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਰਾਤ ਸੁਨਿਆਰੇ ਦੇ ਘਰ ਧਰਮਪੁਰਾ ਕਲੋਨੀ ਵਿਚ ਉਸ ਦੇ ਘਰ ਦੇ ਗੇਟ ’ਤੇ ਫਾਇਰਿੰਗ ਕੀਤੀ। ਨਵੀਨ ਲੂਥਰਾ ਨੇ ਦੱਸਿਆ ਕਿ ਕੁੱਝ ਦਨਿ ਪਹਿਲਾਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਇੱਕ ਕਾਲ ਆਈ ਸੀ ਕਿ ਉਹ ਹੈਰੀ ਚੱਠਾ ਬੋਲ ਰਿਹਾ ਹੈ ਅਤੇ ਜੇਕਰ ਆਪਣਾ ਅਤੇ ਆਪਣੇ ਪਰਿਵਾਰ ਦਾ ਭਲਾ ਚਾਹੁੰਦਾ ਹੈ ਤਾਂ 50 ਲੱਖ ਰੁਪਏ ਦਾ ਇੰਤਜ਼ਾਮ ਕਰੇ।

Advertisement
Advertisement