ਮੋਦੀ ਦੇ ਗੁਣ-ਗਾਣ ’ਚ ਡੁੱਬਣ ਵਾਲਿਆਂ ਨੇ ਆਮ ਲੋਕਾਂ ਦੀ ਆਵਾਜ਼ ਨਹੀਂ ਸੁਣੀ ਤੇ ਚੋਣ ਨਤੀਜਿਆਂ ਨੇ ਨੇਤਾਵਾਂ ਨੂੰ ਸ਼ੀਸ਼ਾ ਦਿਖਾ ਦਿੱਤਾ: ਆਰਐੱਸਐੱਸ
05:17 PM Jun 11, 2024 IST
ਨਵੀਂ ਦਿੱਲੀ, 11 ਜੂਨ
ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਦੇ ਰਸਾਲੇ (ਮੈਗਜ਼ੀਨ) ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਲੋੜੋਂ ਵੱਧ ਭਰੋਸੇ ਵਾਲੇ ਵਰਕਰਾਂ ਅਤੇ ਭਾਜਪਾ ਦੇ ਕਈ ਨੇਤਾਵਾਂ ਨੂੰ ਸ਼ੀਸ਼ਾ ਦਿਖਾਉਣ ਵਾਲੇ ਹਨ। ਮੈਗਜ਼ੀਨ ਮੁਤਾਬਕ ਆਗੂ ਤੇ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਣ-ਗਾਣ ਕਰਨ ਵਿਚ ਡੁੱਬੇ ਰਹੇ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਅਣਗੌਲਿਆ ਕਰ ਦਿੱਤਾ। ‘ਆਰਗੇਨਾਈਜ਼ਰ’ ਮੈਗਜ਼ੀਨ ਦੇ ਤਾਜ਼ਾ ਅੰਕ ਵਿੱਚ ਛਪੇ ਲੇਖ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਵੇਂ ਆਰਐੱਸਐੱਸ ਭਾਜਪਾ ਦੀ ਜ਼ਮੀਨੀ ਤਾਕਤ ਭਾਵੇਂ ਨਾ ਹੋਵੇ ਪਰ ਪਾਰਟੀ ਆਗੂਆਂ ਤੇ ਵਰਕਰਾਂ ਨੇ ਚੋਣ ਵਿੱਚ ਸਹਿਯੋਗ ਲੈਣ ਲਈ ਸੋਇਮਸੇਵਕਾਂ ਨਾਲ ਸੰਪਰਕ ਵੀ ਨਹੀਂ ਕੀਤਾ।
Advertisement
Advertisement