ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਅੱਜ ਤੋਂ
ਬ੍ਰਿਸਬਨ:
ਐਡੀਲੇਡ ’ਚ ਮਿਲੀ ਹਾਰ ਤੋਂ ਬਾਅਦ ਗਾਬਾ ’ਚ ਵਾਪਸੀ ਕਰਕੇ ਇਤਿਹਾਸ ਦੁਹਰਾਉਣ ਦੇ ਇਰਾਦੇ ਨਾਲ ਭਾਰਤੀ ਕ੍ਰਿਕਟ ਟੀਮ ਜਦੋਂ ਸ਼ਨਿਚਰਵਾਰ ਤੋਂ ਸ਼ੁਰੂ ਹੋ ਰਹੇ ਬਾਰਡਰ ਗਾਵਸਕਰ ਟਰਾਫੀ ਦੇ ਤੀਜੇ ਟੈਸਟ ’ਚ ਆਸਟਰੇਲੀਆ ਨਾਲ ਭਿੜੇਗੀ ਤਾਂ ਸਾਰਿਆਂ ਦੀਆਂ ਨਜ਼ਰਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਬੱਲੇ ’ਤੇ ਹੋਣਗੀਆਂ। ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੈ ਅਤੇ ਬ੍ਰਿਸਬਨ ਟੈਸਟ ਫੈਸਲਾਕੁਨ ਸਾਬਤ ਹੋ ਸਕਦਾ ਹੈ। ਭਾਰਤੀ ਗੇਂਦਬਾਜ਼ ਆਸਟਰੇਲੀਆ ਦੇ ਬੱਲੇਬਾਜ਼ਾਂ ਦੀ ਕਮਜ਼ੋਰੀ ਦਾ ਫਾਇਦਾ ਉਠਾਉਣਾ ਚਾਹੁਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਰੋਹਿਤ ਅਤੇ ਕੋਹਲੀ ਵਰਗੇ ਬੱਲੇਬਾਜ਼ਾਂ ਤੋਂ ਵੀ ਸਾਥ ਦੀ ਲੋੜ ਹੋਵੇਗੀ। ਰੋਹਿਤ ਅਤੇ ਕੋਹਲੀ ਦੀ ਖਰਾਬ ਲੈਅ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਦੋਵਾਂ ਲਈ ਇਹ ਟੈਸਟ ਕਾਫੀ ਅਹਿਮ ਸਾਬਤ ਹੋਵੇਗਾ। ਭਾਰਤ ਲਈ ਸਭ ਤੋਂ ਵੱਡੀ ਸਮੱਸਿਆ ਪਹਿਲੀ ਪਾਰੀ ਵਿੱਚ ਨਿਰਾਸ਼ਾਜਨਕ ਬੱਲੇਬਾਜ਼ੀ ਰਹੀ ਹੈ। ਪਿਛਲੇ ਸਾਲ ਵਿੱਚ ਭਾਰਤ ਅਤੇ ਵਿਦੇਸ਼ ਵਿੱਚ ਖੇਡੇ ਗਏ ਟੈਸਟਾਂ ’ਚ ਛੇ ਵਾਰ ਪਹਿਲੀ ਪਾਰੀ ਦਾ ਸਕੋਰ 150 ਜਾਂ ਇਸ ਤੋਂ ਘੱਟ ਰਿਹਾ ਹੈ। -ਪੀਟੀਆਈ