ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਸਭਾ ਚੋਣਾਂ ਦਾ ਤੀਜਾ ਗੇੜ: 93 ਸੀਟਾਂ ਲਈ ਪੈ ਰਹੀਆਂ ਨੇ ਵੋਟਾਂ, ਬਾਅਦ ਦੁਪਹਿਰ 3 ਵਜੇ ਤੱਕ 50.71 ਫ਼ੀਸਦ ਮਤਦਾਨ

12:07 PM May 07, 2024 IST

ਨਵੀਂ ਦਿੱਲੀ, 7 ਮਈ
ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਅੱਜ 11 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਪੈਂਦੀਆਂ 93 ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਬਆਦ ਦੁਪਹਿਰ 3 ਵਜੇ ਤੱਕ 50.71 ਫੀਸਦ ਵੋਟਿੰਗ ਹੋਈ। ਵੋਟਾਂ ਸ਼ਾਮ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਇਸ ਗੇੜ ਲਈ 1300 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚ 120 ਔਰਤਾਂ ਹਨ। ਅੱਜ ਕੇਂਦਰੀ ਮੰਤਰੀਆਂ ਅਮਿਤ ਸ਼ਾਹ (ਗਾਂਧੀਨਗਰ), ਜਿਓਤਿਰਾਦਿੱਤਿਆ ਸਿੰਧੀਆ (ਗੁਨਾ), ਮਨਸੁਖ ਮਾਂਡਵੀਆ (ਪੋਰਬੰਦਰ), ਪਰਸ਼ੋਤਮ ਰੁਪਾਲਾ (ਰਾਜਕੋਟ), ਪ੍ਰਹਿਲਾਦ ਜੋਸ਼ੀ (ਧਾਰਵਾੜ), ਐੱਸਪੀਸਿੰਘ ਬਘੇਲ (ਆਗਰਾ) ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸਿਆਸੀ ਕਿਸਮਤ ਈਵੀਐੱਮਜ਼ ਵਿਚ ਬੰਦ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਲੋਕ ਸਭਾ ਖੇਤਰ ’ਚ ਵੋਟ ਪਈ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਹਿਮਦਾਬਾਦ ’ਚ ਵੋਟ ਪਾਈ। ਅੱਜ ਤੀਜੇ ਗੇੜ ਦੀ ਪੋਲਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਤਰੀ ਰਾਜ ਗੁਜਰਾਤ ਦੀਆਂ 25 ਸੀਟਾਂ (ਸੂਰਤ ਦੀ ਸੀਟ ਪਹਿਲਾਂ ਹੀ ਨਿਰਵਿਰੋਧ ਭਾਜਪਾ ਦੀ ਝੋਲੀ ਪੈ ਚੁੱਕੀ ਹੈ), ਮਹਾਰਾਸ਼ਟਰ ਦੀਆਂ 11, ਯੂਪੀ ਦੀਆਂ 10, ਕਰਨਾਟਕ ਦੀਆਂ ਬਾਕੀ ਬਚਦੀਆਂ 14 ਸੀਟਾਂ, ਛੱਤੀਸਗੜ੍ਹ ਦੀਆਂ 7, ਬਿਹਾਰ ਦੀਆਂ 5, ਅਸਾਮ ਤੇ ਪੱਛਮੀ ਬੰਗਾਲ ਦੀਆਂ 4-4 ਅਤੇ ਗੋਆਂ ਦੀਆਂ ਦੋ ਸੀਟਾਂ ਲਈ ਵੋਟਾਂ ਪੈਣ ਰਹੀਆਂ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਊ (2 ਸੀਟਾਂ) ਅਤੇ ਬੇਤੁਲ ਸਣੇ ਮੱਧ ਪ੍ਰਦੇਸ਼ ਦੀਆਂ 9 ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਇਸ ਗੇੜ ਵਿਚ 11 ਕਰੋੜ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗ ਹਨ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (ਵਿਦੀਸ਼ਾ) ਤੇ ਦਿਗਵਿਜੈ ਸਿੰਘ (ਰਾਜਗੜ੍ਹ) ਦੀ ਸਿਆਸੀ ਕਿਸਮਤ ਵੀ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਜਾਵੇਗੀ। ਮਹਾਰਾਸ਼ਟਰ ਦੇ ਬਾਰਾਮਤੀ ਵਿਚ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੂਲੇ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਵਿਚਾਲੇ ਮੁਕਾਬਲਾ ਹੈ। ਯੂਪੀ ਵਿਚ ਤੀਜੇ ਗੇੜ ਦੀਆਂ ਚੋਣਾਂ ਮੁਲਾਇਮ ਸਿੰਘ ਯਾਦਵ ਪਰਿਵਾਰ ਲਈ ਬਹੁਤ ਅਹਿਮ ਹਨ। ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਮੈਨਪੁਰੀ ਲੋਕ ਸਭਾ ਸੀਟ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਚੋਣ ਮੈਦਾਨ ਵਿਚ ਹੈ। ‘ਸਪਾ’ ਆਗੂ ਰਾਮ ਗੋਪਾਲ ਯਾਦਵ ਦਾ ਪੁੱਤਰ ਅਕਸ਼ੈ ਯਾਦਵ ਫਿਰੋਜ਼ਾਬਾਦ ਸੀਟ ਤੋਂ ਮੁੜ ਮੈਦਾਨ ਵਿਚ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਸ਼ਿਵਪਾਲ ਯਾਦਵ ਦਾ ਪੁੱਤਰ ਆਦਿੱਤਿਆ ਯਾਦਵ ਬਦਾਯੂੰ ਤੋਂ ਚੋਣ ਪਿੜ ਵਿਚ ਹੈ। ਅੱਜ ਤੀਜੇ ਗੇੜ ਦੀ ਪੋਲਿੰਗ ਮਗਰੋਂ ਲੋਕ ਸਭਾ ਦੀਆਂ ਕੁੱਲ 543 ਸੀਟਾਂ ਵਿਚੋਂ 283 ਲਈ ਵੋਟਿੰਗ ਦਾ ਅਮਲ ਮੁਕੰਮਲ ਹੋ ਜਾਵੇਗਾ। ਅਗਲੇ ਚਾਰ ਗੇੜਾਂ ਲਈ 13, 20, 25 ਮਈ ਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

Advertisement

Advertisement
Advertisement