ਜਲਵਾਯੂ ਤਬਦੀਲੀ ਤੇ ਸਮਾਜਿਕ ਨਾ-ਬਰਾਬਰੀ ਸਬੰਧੀ ਚਿੰਤਨ
ਕਰਮਜੀਤ ਸਿੰਘ ਚਿੱਲਾ
ਬਨੂੜ, 26 ਨਵੰਬਰ
ਜਲਵਾਯੂ ਤਬਦੀਲੀ ਅਤੇ ਸਮਾਜਿਕ ਨਾ ਬਰਾਬਰੀ ਸਬੰਧੀ ਚਿੰਤਨ ਕਰਨ ਲਈ ਚਿਤਕਾਰਾ ਯੂਨੀਵਰਸਿਟੀ ਵਿਚ 17ਵੀਂ ਸਾਲਾਨਾ ਇੰਟਰਨੈਸ਼ਨਲ ਐਕਰੀਡੇਸ਼ਨ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਵਿਚ ਭਾਰਤ ਤੋਂ ਇਲਾਵਾ ਅਮਰੀਕਾ, ਯੂਰੋਪ, ਸੰਯੁਕਤ ਅਰਬ ਅਮੀਰਾਤ ਸਣੇ ਵੱਖ-ਵੱਖ ਦੇਸ਼ਾਂ ਤੇ 38 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਕਾਨਫਰੰਸ ਜਲਵਾਯੂ ਤਬਦੀਲੀ ਨੂੰ ਲੈ ਕੇ ਬਾਕੂ ਵਿੱਚ ਹੋਏ ਕੌਮਾਂਤਰੀ ਸਿਖ਼ਰ ਸੰਮੇਲਨ ਸਬੰਧੀ ਤੈਅ ਵਿਸ਼ਵਵਿਆਪੀ ਪ੍ਰੋਗਰਾਮ ਨਾਲ ਸਬੰਧਤ ਸੀ। ਵੱਖ-ਵੱਖ ਬੁਲਾਰਿਆਂ ਨੇ ਤੇਜ਼ੀ ਨਾਲ ਹੋ ਰਹੀ ਤਕਨੀਕੀ ਤਰੱਕੀ ਦੇ ਵਿਚਕਾਰ, ਦੁਨੀਆਂ ਭਰ ਵਿਚ ਵਧਦੀ ਬੇਰੁਜ਼ਗਾਰੀ, ਵਾਤਾਵਰਨ ਦੀ ਗਿਰਾਵਟ ਅਤੇ ਆਮਦਨੀ ਦਾ ਵਧਦੇ ਪਾੜੇ ਕਾਰਨ ਦਰਪੇਸ਼ ਚੁਣੌਤੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਸਟੈਂਡਰਡ ਫਾਰ ਐਜੂਕੇਸ਼ਨਲ ਐਡਵਾਂਸਮੈਂਟ ਐਂਡ ਐਕਰੀਡੇਸ਼ਨ (ਐਸਈਏਏ) ਟਰੱਸਟ ਦੇ ਚੇਅਰਮੈਨ ਅਤੇ ਕਾਨਫਰੰਸ ਦੇ ਕਨਵੀਨਰ ਏ. ਥੋਥਾਥਰੀ ਰਮਨ ਨੇ ਆਖਿਆ ਕਿ ਵਰਤਮਾਨ ਮੌਸਮ ਪਰਿਵਤਨ ਦੇ ਸੰਕਟ ਨੂੰ ਰੋਕਣ ਲਈ ਸਾਰਥਿਕ ਰਣਨੀਤੀ ਦੀ ਤਲਾਸ਼ ਕਰਨ ਲਈ ਹਾਲੇ ਵੀ ਕੋਈ ਦੇਰ ਨਹੀਂ ਹੋਈ ਹੈ।
ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੂ ਚਿਤਕਾਰਾ ਨੇ ਸਿੱਖਿਆ ਦੀ ਪਰਿਵਰਤਨਸ਼ੀਲ ਸ਼ਕਤੀ ਨੂੰ ਰੇਖਾਂਕਿਤ ਕੀਤਾ। ਇਸ ਮੌਕੇ ਵਾਈਸ ਚਾਂਸਲਰ ਡਾ. ਸੰਧੀਰ ਸ਼ਰਮਾ ਵੀ ਹਾਜ਼ਰ ਸਨ।