ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਰਾਂ ਨੇ ਕਾਰਗਿਲ ਸ਼ਹੀਦ ਦੇ ਘਰ ਨੂੰ ਬਣਾਇਆ ਨਿਸ਼ਾਨਾ

10:27 AM Jul 14, 2024 IST
ਵਾਰਦਾਤ ਉਪਰੰਤ ਘਰ ਵਿੱਚ ਖਿੱਲ੍ਹਰਿਆ ਪਿਆ ਸਾਮਾਨ।-ਫੋਟੋ: ਦੀਪਕ

ਦੀਪਕ ਠਾਕੁਰ
ਤਲਵਾੜਾ, 13 ਜੁਲਾਈ
ਬੀਤੀ ਰਾਤ ਚੋਰਾਂ ਨੇ ਥਾਣਾ ਹਾਜੀਪੁਰ ਅਧੀਨ ਆਉਂਦੇ ਪਿੰਡ ਨੰਗਲ ਬਿਹਾਲਾਂ ਦੇ ਕਾਰਗਿਲ ਸ਼ਹੀਦ ਅਤੇ ਰਣਸੋਤਾ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ। ਚੋਰ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਗਏ। ਚੋਰੀ ਕੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪਿੰਡ ਨੰਗਲ ਬਿਹਾਲਾਂ ਦੇ ਕਾਰਗਿਲ ਸ਼ਹੀਦ ਪਵਨ ਸਿੰਘ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਇਆਂ ਦੱਸਿਆ ਕਿ ਬੀਤੀ ਰਾਤ ਉਸ ਦੀ ਮਾਤਾ ਅਤੇ ਪਤਨੀ ਹੀ ਘਰ ਸਨ। ਚੋਰ ਘਰ ਦੀ ਖਿੜਕੀ ਦੀ ਗਰਿੱਲ ਤੋੜ ਕੇ ਅੰਦਰ ਦਾਖ਼ਲ ਹੋਏ, ਘਰ ਅੰਦਰ ਪਈ ਅਲਮਾਰੀ, ਟਰੰਕ ਅਤੇ ਬੈੱਡ ਵਿੱਚ ਰੱਖੇ 20-25 ਤੋਲਾ ਸੋਨੇ ਦੇ ਗਹਿਣੇ ਅਤੇ ਕਰੀਬ ਇੱਕ ਲੱਖ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਚੋਰੀ ਦਾ ਮਾਤਾ ਅਤੇ ਪਤਨੀ ਨੂੰ ਅਗਲੇ ਦਿਨ ਸਵੇਰੇ ਉੱਠਣ ’ਤੇ ਪਤਾ ਲੱਗਿਆ। ਇਸੇੇ ਰਾਤ ਨੇੜਲੇ ਪਿੰਡ ਰਣਸੋਤਾ ਦੇ ਸੁਖਬੀਰ ਸਿੰਘ ਪੁੱਤਰ ਕਰਨ ਸਿੰਘ ਦੇ ਘਰੋਂ ਚੋਰ ਗਰਿੱਲ ਤੋੜ ਕੇ 15 ਤੋਲਾ ਸੋਨੇ ਤੇ 200 ਗ੍ਰਾਮ ਚਾਂਦੀ ਦੇ ਗਹਿਣਿਆਂ ਸਣੇ 35- 40 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਚੋਰੀ ਦੀ ਇਹ ਵਾਰਦਾਤ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਹਾਜੀਪੁਰ ਥਾਣਾ ਮੁਖੀ ਪੰਕਜ ਕੁਮਾਰ ਨੇ ਘਟਨਾ ਸਥਾਨ ’ਤੇ ਦੱਸਿਆ ਕਿ ਚੋਰਾਂ ਦੀ ਪੈੜ ਨੱਪਣ ਲਈ ਡਾਗ ਸਕੁਐਡ ਟੀਮ ਬੁਲਾਈ ਹੈ। ਪੁਲੀਸ ਦੀ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 15 ਦਿਨਾਂ ਵਿੱਚ ਸਬ ਡਿਵੀਜ਼ਨ ਮੁਕੇਰੀਆਂ ਵਿੱਚ ਤਿੰਨ ਚੋਰੀਆਂ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ।

Advertisement

Advertisement