ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਔਰਤ ਦਾ ਸਸਕਾਰ ਕਰਨ ਗਏ ਲੋਕਾਂ ਦੇ ਮਖਿਆਲ ਲੜਿਆ

08:45 AM Sep 23, 2024 IST

ਪੱਤਰ ਪ੍ਰੇਰਕ
ਨਥਾਣਾ, 22 ਸਤੰਬਰ
ਇੱਥੇ ਇੱਕ ਮਹਿਲਾ ਦੇ ਸਸਕਾਰ ਮੌਕੇ ਸ਼ਮਸ਼ਾਨ ਘਾਟ ਗਏ ਲੋਕਾਂ ’ਤੇ ਮਖਿਆਲ ਦੀਆਂ ਮੱਖੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਸ਼ਮਸ਼ਾਨ ਘਾਟ ’ਚ ਹਾਜ਼ਰ ਲੋਕਾਂ ਨੂੰ ਇੱਕ ਵਾਰ ਤਾਂ ਲਾਸ਼ ਨੂੰ ਛੱਡ ਕੇ ਦੂਰ ਭੱਜਣਾ ਪਿਆ। ਜਾਣਕਾਰੀ ਅਨੁਸਾਰ ਮਨਜੀਤ ਕੌਰ ਦਾ ਸਸਕਾਰ ਕਰਨ ਲਈ ਵੱਡੀ ਗਿਣਤੀ ਲੋਕ ਸਥਾਨਕ ਸ਼ਮਸ਼ਾਨ ਘਾਟ ਪੁੱਜੇ ਹੋਏ ਸਨ। ਸਸਕਾਰ ਲਈ ਦੇਹ ਨੂੰ ਚਿਖਾ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਅਚਾਨਕ ਮਖਿਆਲ ਦੀਆਂ ਮੱਖੀਆਂ ਨੇ ਲੋਕਾਂ ’ਤੇ ਹਮਲਾ ਕਰ ਦਿੱਤਾ ਤੇ ਇਸ ਦੀ ਲਪੇਟ ਵਿੱਚ 40 ਤੋਂ ਵੱਧ ਲੋਕ ਆ ਗਏ। ਜਦੋਂ ਮਖਿਆਲ ਸ਼ਾਂਤ ਹੋਇਆ ਤਾਂ ਔਰਤ ਦਾ ਸਸਕਾਰ ਕੀਤਾ ਗਿਆ।

Advertisement

Advertisement