ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਰ ਬੈਠੇ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਉਡਾਏ

08:51 AM Oct 07, 2024 IST

ਸੁਭਾਸ਼ ਚੰਦਰ
ਸਮਾਣਾ 6 ਅਕਤੂਬਰ
ਪੈਸੇ ਇਨਵੈਸਟ ਕਰਕੇ ਘਰ ਬੈਠੇ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਅਣਪਛਾਤੇ ਲੋਕਾਂ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲੀਸ ਨੇ ਸ਼ਿਕਾਇਤ ਕਰਤਾ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਿਤ ਗੌਰਵ ਕੁਮਾਰ ਵਾਸੀ ਪੰਜਾਬੀ ਬਾਗ ਸਮਾਣਾ ਨੇ ਦੱਸਿਆ ਕਿ ਉਸ ਨੂੰ ਟੈਲੀਗਰਾਮ ਚੈਨਲ ਰਾਹੀ ਇਨਵੈਸਟਮੈਂਟ ਕਰਕੇ ਆਨਲਾਈਨ ਘਰ ਬੈਠੇ ਮੁਨਾਫਾ ਕਮਾਉਣ ਦਾ ਕੰਮ ਕੰਪਨੀ ਵੱਲੋਂ ਦਿੱਤਾ ਗਿਆ ਸੀ। ਇਸ ਵਿੱਚ ਅਣਪਛਾਤੇ ਲੋਕਾਂ ਨੇ ਹਜ਼ਾਰ ਰੁਪਏ ਤੋਂ ਕੰਮ ਸ਼ੁਰੂ ਕਰਵਾ ਕੇ ਦੋ ਵਾਰ ਚੰਗੇ ਮੁਨਾਫੇ ਨਾਲ ਪੈਸੇ ਬੈਂਕ ਖਾਤੇ ਰਾਹੀਂ ਵਾਪਸ ਕੀਤੇ। ਤੀਜੀ ਵਾਰ ਉਨ੍ਹਾਂ ਲੋਕਾਂ ਨੇ 50 ਹਜ਼ਾਰ ਰੁਪਏ ਡਰੀਮ ਹੋਟਲ ਸਾਈਟ ’ਤੇ ਪੁਆ ਕੇ ਕੰਮ ਮੁਕੰਮਲ ਕਰਨ ਲਈ ਕਰੀਬ 20 ਤੋਂ 25 ਦਿਨਾਂ ਵਿੱਚ ਹੀ ਵੱਖ-ਵੱਖ ਖਾਤਿਆਂ ’ਚ ਕਰੀਬ 15 ਲੱਖ ਰੁਪਏ ਪੁਆ ਲਏ। ਪਰ ਮੁਨਾਫੇ ਸਣੇ ਕੋਈ ਰੁਪਈਆ ਵਾਪਸ ਨਹੀਂ ਕੀਤਾ।
ਪੀੜਤ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੇ ਪਾਏ ਖਾਤਿਆਂ ’ਚ ਪੈਸਿਆਂ ਦੀ ਜਾਂਚ ਕੀਤੀ, ਤਾਂ ਉਹ ਵੱਖ- ਵੱਖ ਫਾਰਮਾਂ ਤੇ ਮੁੰਬਈ ਸ਼ਹਿਰ ਦੇ ਬੈਂਕਾਂ ਦੇ ਅਸਥਾਈ ਤੌਰ ’ਤੇ ਰਹਿ ਰਹੇ ਪ੍ਰਵਾਸੀ ਲੋਕਾਂ ਦੇ ਸਨ। ਇਸ ਕਾਰਨ ਉਸ ਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਕੇ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਦਫਤਰ ਪਟਿਆਲਾ ਨੂੰ ਦਿੱਤੀ।
ਇਸ ਸਬੰਧੀ ਸਿਟੀ ਪੁਲੀਸ ਮੁਖੀ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement