For the best experience, open
https://m.punjabitribuneonline.com
on your mobile browser.
Advertisement

ਥਰਮਲ ਦੇ ਯੂਨਿਟਾਂ ਨੇ ਫੜੀ ਰਫ਼ਤਾਰ, ਲੋਕਾਂ ਦੀਆਂ ਮੁਸ਼ਕਲਾਂ ਬਰਕਰਾਰ

06:34 AM Jan 23, 2024 IST
ਥਰਮਲ ਦੇ ਯੂਨਿਟਾਂ ਨੇ ਫੜੀ ਰਫ਼ਤਾਰ  ਲੋਕਾਂ ਦੀਆਂ ਮੁਸ਼ਕਲਾਂ ਬਰਕਰਾਰ
Advertisement

ਜਗਮੋਹਨ ਸਿੰਘ
ਰੂਪਨਗਰ, 22 ਜਨਵਰੀ
ਗੁਰੂ ਗੋਬਿੰਦ ਸਿੰਘ ਸੁਪਰ ਦੇ ਯੂਨਿਟਾਂ ਵੱਲੋਂ ਪੂਰੀ ਰਫ਼ਤਾਰ ਨਾਲ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਥਰਮਲ ਪਲਾਂਟ ਦੀਆਂ ਚਿਮਨੀਆਂ ਵਿੱਚੋਂ ਨਿਕਲਦੀ ਸੁਆਹ ਦਾ ਨੇੜਲੇ ਪਿੰਡਾਂ ਵਿੱਚ ਗੁਬਾਰ ਅੱਜ ਵੀ ਆਸਮਾਨ ’ਤੇ ਛਾਇਆ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ 810 ਮੈਗਾਵਾਟ ਸਮਰੱਥਾ ਵਾਲੇ ਥਰਮਲ ਪਲਾਂਟ ਰੂਪਨਗਰ ਦੇ ਚਾਰੇ ਯੂਨਿਟ ਅੱਜ ਦੇਰ ਸ਼ਾਮ 719 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਸਨ। ਇਨ੍ਹਾਂ ਵਿੱਚੋਂ 210 ਮੈਗਾਵਾਟ ਸਮਰੱਥਾ ਵਾਲਾ ਤਿੰਨ ਨੰਬਰ ਯੂਨਿਟ 208 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਸੀ। ਉੱਧਰ, ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਦਾਅਵਾ ਕੀਤਾ ਕਿ 3 ਨੰਬਰ ਯੂਨਿਟ ਨੂੰ ਓਵਰਹਾਲ ਕਰਨ ਉਪਰੰਤ ਮੁੜ ਚਾਲੂ ਕੀਤਾ ਗਿਆ ਸੀ ਤੇ ਜਦੋਂ ਯੂਨਿਟ ਨੂੰ ਮੁੜ ਚਾਲੂ ਕੀਤਾ ਜਾਂਦਾ ਹੈ ਤਾਂ ਜਿੰਨਾਂ ਚਿਰ ਯੂਨਿਟ ਤੇਲ ’ਤੇ ਚੱਲਦਾ ਹੈ, ਉਨ੍ਹਾਂ ਚਿਰ ਈ.ਐੱਸ.ਪੀ. ਸਿਸਟਮ ਕੰਮ ਨਹੀਂ ਕਰਦਾ। ਉਨ੍ਹਾਂ ਦੱਸਿਆ ਕਿ ਹੁਣ ਤਿੰਨ ਨੰਬਰ ਯੂਨਿਟ ਦਾ ਈ.ਐਸ.ਪੀ. ਸਿਸਟਮ ਚੱਲ ਪਿਆ ਹੈ ਤੇ ਹੁਣ ਇਲਾਕੇ ਵਿੱਚ ਡਿੱਗ ਰਹੀ ਸੁਆਹ ਦੀ ਸਮੱਸਿਆ ਕੁੱਝ ਘੰਟਿਆਂ ਅੰਦਰ ਹੀ ਹੱਲ ਹੋ ਜਾਵੇਗੀ।

Advertisement

ਪ੍ਰਦੂਸ਼ਣ ਕੰਟਰੋਲ ਵਿਭਾਗ ਵੀ ਹੋਇਆ ਸਰਗਰਮ

ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਵੀ ਅੱਜ ਸਾਰਾ ਦਿਨ ਸਰਗਰਮ ਰਿਹਾ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਖ਼ਬਰ ਲਿਖੇ ਜਾਣ ਤੱਕ ਥਰਮਲ ਪਲਾਂਟ ਦੇ ਸਿਸਟਮ ਦੀ ਬਾਰੀਕੀ ਨਾਲ ਮੋਨਿਟਰਿੰਗ ਕਰਕੇ ਤਕਨੀਕੀ ਖਾਮੀਆਂ ਲੱਭੀਆਂ ਜਾ ਰਹੀਆਂ ਸਨ। ਦੂਜੇ ਪਾਸੇ ਘਨੌਲੀ ਖੇਤਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੁਆਹ ਦੀ ਸਮੱਸਿਆ ਨੂੰ ਲੈ ਕੇ ਸੰਘਰਸ਼ ਵਿੱਢਣ ਸਬੰਧੀ ਆਪੋ ਆਪਣੇ ਮੈਂਬਰਾਂ ਨਾਲ ਨੁੱਕੜ ਮੀਟਿੰਗਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ।

Advertisement

Advertisement
Author Image

Advertisement