ਬਗ਼ਾਵਤ ਕਰਨ ਵਾਲੇ ‘ਵੈਗਨਰ’ ਮੁਖੀ ਤੇ ਲੜਾਕਿਆਂ ਖ਼ਿਲਾਫ਼ ਨਹੀਂ ਚੱਲੇਗਾ ਮੁਕੱਦਮਾ: ਰੂਸ
09:31 PM Jun 29, 2023 IST
ਮਾਸਕੋ, 25 ਜੂਨ
Advertisement
ਰੂਸ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਹ ਸਰਕਾਰ ਖਿਲਾਫ਼ ਬਾਗੀ ਤੇਵਰ ਦਿਖਾਉਣ ਵਾਲੇ ਨਿੱਜੀ ਸੈਨਾ ‘ਵੈਗਨਰ ਗਰੁੱਪ’ ਦੇ ਪ੍ਰਮੁੱਖ ਯੇਵਗੇਨੀ ਪ੍ਰੀਗੋਜ਼ਿਨ ਤੇ ਉਸ ਦੇ ਲੜਾਕਿਆਂ ਖਿਲਾਫ਼ ਕੋਈ ਮੁਕੱਦਮਾ ਨਹੀਂ ਚਲਾਏਗਾ। ਰੂਸ ਖਿਲਾਫ਼ ਹਥਿਆਰਾਂ ਨਾਲ ਬਗਾਵਤ ਦਾ ਐਲਾਨ ਕਰਨ ਵਾਲੇ ਪ੍ਰੀਗੋਜ਼ਿਨ ਨੇ ਆਪਣੇ ਲੜਾਕਿਆਂ ਨੂੰ ਰੂਸ ਦੀ ਰਾਜਧਾਨੀ ਮਾਸਕੋ ਵੱਲ ਕੂਚ ਕਰਨ ਦੇ ਹੁਕਮ ਦਿੱਤੇ ਸਨ। ਹਾਲਾਂਕਿ ਮਗਰੋਂ ਉਨ੍ਹਾਂ ਨੇ ਲੜਾਕਿਆਂ ਨੂੰ ਯਕਦਮ ਰਾਹ ਬਦਲਣ ਨੂੰ ਕਿਹਾ ਸੀ। ਕਰੈਮਲਿਨ ਨੇ ਕਿਹਾ ਕਿ ਇਕ ਸਮਝੌਤੇ ਤਹਿਤ ਪ੍ਰੀਗੋਜ਼ਿਨ ਖਿਲਾਫ਼ ਕੋਈ ਮੁਕੱਦਮਾ ਨਹੀਂ ਚੱਲੇਗਾ ਤੇ ਉਹ ਗੁਆਂਢੀ ਮੁਲਕ ਬੇਲਾਰੂਸ ਚਲਾ ਜਾਵੇਗਾ। ਪ੍ਰੀਗੋਜ਼ਿਨ ਦੇ ਬਾਗ਼ੀ ਸੁਰ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਲਈ ਵੱਡੀ ਚੁਣੌਤੀ ਸਨ। ਰਾਸ਼ਟਰਪਤੀ ਪੂਤਿਨ ਪਿਛਲੇ ਦੋ ਦਹਾਕਿਆਂ ਤੋਂ ਸੱਤਾ ਵਿਚ ਹਨ। -ਏਪੀ
Advertisement
Advertisement