ਪਿੰਡਾਂ ਦੇ ਵਿਕਾਸ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਭੱਟੀ
08:36 AM Jan 30, 2025 IST
Advertisement
ਭੋਗਪੁਰ:
Advertisement
ਬਲਾਕ ਭੋਗਪੁਰ ਦੇ ਪਿੰਡ ਕਿੰਗਰਾ ਚੋਅ ਵਾਲਾ ਦੇ ਵਿਕਾਸ ਲਈ ‘ਆਪ’ ਹਲਕਾ ਇੰਚਾਰਜ ਅਤੇ ਪਨਬਸ ਦੇ ਡਾਇਰੈਕਟਰ ਜੀਤ ਲਾਲ ਭੱਟੀ ਨੇ 10 ਲੱਖ ਰੁਪਏ ਦਾ ਚੈੱਕ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਨੂੰ ਸੌਂਪਿਆ ਤੇ ਕੰਮ ਸ਼ੁਰੂ ਕਰਵਾਇਆ। ਸ੍ਰੀ ਭੱਟੀ ਨੇ ਕਿਹਾ ਕਿ ਪੰਚਾਇਤਾਂ ਨੂੰ ਪਿੰਡਾਂ ਦੇ ਸਰਬਪੱਖੀ ਵਿਕਾਸ ਕਰਨ ਲਈ ਪੈਸਾ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੰਚ ਬੂਟਾ ਸਿੰਘ, ਪੰਚ ਚਮਨ ਲਾਲ, ਪੰਚ ਰਕੇਸ਼ ਕੁਮਾਰ, ਪੰਚ ਰਾਜ ਰਾਣੀ, ਬਲਾਕ ਪ੍ਰਧਾਨ ਮਦਨ ਸਿੰਘ, ਬਲਾਕ ਪ੍ਰਧਾਨ ਸਤਨਾਮ ਸਿੰਘ ਮਨਕੋਟੀਆ, ਜੈਲਦਾਰ ਸੁਖਜੀਤ ਸਿੰਘ, ਤੁਲਸੀ ਦਾਸ, ਵਿਜੇ ਸਿੰਘ ਅਤੇ ਹੋਰ ਬਹੁਤ ਸਾਰੇ ਹਾਜ਼ਰ ਹੋਏ। -ਪੱਤਰ ਪ੍ਰੇਰਕ
Advertisement
Advertisement