ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡਾਂ ਲਈ ਫੰਡਾਂ ਦੀ ਘਾਟ ਨਹੀਂ ਆਵੇਗੀ: ਮੰਟੂ

10:26 AM Oct 24, 2024 IST
ਨਵੇਂ ਸਰਪੰਚਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਅਮਿਤ ਸਿੰਘ ਮੰਟੂ। -ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 23 ਅਕਤੂਬਰ
‘ਆਪ’ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਦੇ ਦਫ਼ਤਰ ਮਨਵਾਲ ਵਿੱਚ ਅੱਜ ਸੁਜਾਨਪੁਰ ਹਲਕੇ ਦੇ ਪਿੰਡਾਂ ਲੰਜੇਰਾ, ਰਾਣੀਪੁਰ ਬਾਸਾ, ਦੁਰੰਗ ਖੱਡ, ਬਿਰੁਕਲੀ, ਸਾਰਟੀ ਦੇ ਨਵ-ਨਿਯੁਕਤ ਸਰਪੰਚਾਂ ਨੇ ਮੁਲਾਕਾਤ ਕੀਤੀ। ਅਮਿਤ ਸਿੰਘ ਮੰਟੂ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਵਧਾਈ ਦਿੱਤੀ। ਸ੍ਰੀ ਮੰਟੂ ਨੇ ਨਵੇਂ ਚੁਣੇ ਸਰਪੰਚਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਿੰਡਾਂ ਦਾ ਵਿਕਾਸ ਕਰਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਿੱਕੀ, ਉਮੇਸ਼ ਸ਼ਰਮਾ, ਪ੍ਰਵੀਨ ਸਿੰਘ, ਰਾਕੇਸ਼ ਕੁਮਾਰ, ਲੱਕੀ, ਬਾਬੂਰਾਮ ਸੁਰਿੰਦਰ ਸਿੰਘ, ਰਣਜੀਤ ਸਿੰਘ, ਅਸ਼ਵਨੀ ਸ਼ਰਮਾ, ਰਸ਼ੀਦ ਖਾਨ ਆਦਿ ਹਾਜ਼ਰ ਸਨ।

Advertisement

Advertisement