ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘੱਗਰ ਦੀ ਸਮੱਸਿਆ ਦਾ ਹੋਵੇਗਾ ਸਥਾਈ ਹੱਲ: ਪ੍ਰਨੀਤ ਕੌਰ

11:04 AM May 27, 2024 IST
ਘਨੌਰ ਹਲਕੇ ਦੇ ਦੌਰੇ ਮੌਕੇ ਲੋਕਾਂ ਨੂੰ ਮਿਲਦੇ ਹੋਏ ਪਰਨੀਤ ਕੌਰ।

ਸਰਬਜੀਤ ਸਿੰਘ ਭੰਗੂ
ਘਨੌਰ, 26 ਮਈ
ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਅੱਜ ਹਲਕਾ ਘਨੌਰ ਦੇ ਕਈ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕੇਂਦਰ ਦੀ ਮਦਦ ਨਾਲ ਘੱਗਰ ਸਮੱਸਿਆ ਦਾ ਸਥਾਈ ਹੱਲ ਕਰਵਾਉਣ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੇਂਦਰ ਤੋਂ ਵਿਸ਼ੇਸ਼ ਫੰਡਾਂ ਦੀ ਪ੍ਰਵਾਨਗੀ ਲਈ ਹੈ। ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਘੱਗਰ ਦਾ ਸਥਾਈ ਹੱਲ ਨਰਿੰਦਰ ਮੋਦੀ ਹੀ ਕੱਢ ਸਕਦੇ ਹਨ, ਜੋ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਲੋਕ ਚਾਹੁੰਦੇ ਹਨ ਕਿ ਘੱਗਰ ਦਾ ਸਥਾਈ ਹੱਲ ਜਲਦੀ ਸ਼ੁਰੂ ਹੋ ਜਾਵੇ, ਤਾਂ ਨਰਿੰਦਰ ਮੋਦੀ ਨੂੰ ਵੋਟਾਂ ਨਾਲ ਮਜ਼ਬੂਤ ਕਰਨਾ ਜ਼ਰੂਰੀ ਹੈ। ਪ੍ਰਨੀਤ ਕੌਰ ਨੇ ਹੋਰ ਕਿਹਾ ਕਿ ਝਾੜੂ ਪਾਰਟੀ ਲੋਕਾਂ ਵਿੱਚ ਦੋਗਲਾ ਚਿਹਰਾ ਲਿਆ ਰਹੀ ਹੈ। ਦਿੱਲੀ ਵਿੱਚ ਇਹ ਕਾਂਗਰਸ ਦੀ ਭਾਈਵਾਲ ਹੈ ਅਤੇ ਇੱਥੇ ਕਾਂਗਰਸ ਦੀ ਵਿਰੋਧੀ ਪਾਰਟੀ ਹੋਣ ਦਾ ਦਿਖਾਵਾ ਕਰ ਰਹੀ ਹੈ। ਲੋਕ ਭਲੀਭਾਂਤ ਜਾਣਦੇ ਹਨ ਕਿ ਝਾੜੂ ਪਾਰਟੀ ਦੇ ਆਗੂਆਂ ਦੇ ਵਾਅਦੇ ਕਿੰਨੇ ਸੱਚੇ ਹਨ। ਪਿਛਲੇ ਸਾਲ ਘਨੌਰ ਇਲਾਕੇ ਵਿੱਚ ਜ਼ਿਆਦਾ ਮੀਂਹ ਪੈਣ ਕਾਰਨ ਹੜ੍ਹਾਂ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ ਸੀ ਪਰ ਇਸ ਦੀ ਭਰਪਾਈ ਦੀ ਜ਼ਿੰਮੇਵਾਰੀ ਲੈ ਕੇ ਵੀ ਮੁੱਖ ਮੰਤਰੀ ਭਰਪਾਈ ਨਹੀਂ ਕੀਤੀ।
ਪ੍ਰਨੀਤ ਕੌਰ ਨੇ ਕਿਹਾ ਕਿ ਘਨੌਰ ਦੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਅੱਜ ਉਨ੍ਹਾਂ ਨੂੰ ਰਾਜਸਥਾਨ, ਹਿਸਾਰ ਤੇ ਰੋਹਤਕ ਆਦਿ ਵੱਲ ਜਾਣ ਲਈ ਹਾਈਵੇਅ ਐਕਸਪ੍ਰੈਸ ਦੀ ਲੋੜ ਹੈ। ਭਾਜਪਾ ਉਮੀਦਵਾਰ ਨੇ ਘਨੌਰ ਹਲਕੇ ’ਚ ਕੀਤੇ ਆਪਣੇ ਕੰਮ ਵੀ ਗਿਣਾਏ।

Advertisement

Advertisement
Advertisement