ਪਿੰਡ ਬਾਘਾ ਵਿੱਚ ਸਰਬਸੰਮਤੀ ਹੋਈ
07:38 AM Oct 01, 2024 IST
Advertisement
ਪੱਤਰ ਪੇ੍ਰਕ
ਰਾਮਾਂ ਮੰਡੀ, 30 ਸਤੰਬਰ
ਪਿੰਡਾਂ ’ਚੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਆਪਸੀ ਭਾਈਚਾਰਾ ਮਜ਼ਬੂਤ ਕਰਨ ਲਈ ਇਸ ਵਾਰ ਪੰਚਾਇਤੀ ਚੋਣਾਂ ਵਿਚ ਸਰਬਸੰਮਤੀ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸੇ ਤਹਿਤ ਪਿੰਡ ਬਾਘਾ ਦੇ ਲੋਕਾਂ ਵੱਲੋਂ ਪਿੰਡ ਦੇ ਗੁਰੂਘਰ ਵਿਖੇ ਇੱਕ ਵੱਡਾ ਇਕੱਠ ਕਰਕੇ ਸਰਬਸੰਮਤੀ ਨਾਲ ਪਿੰਡ ਬਾਘਾ ਦੀ ਗ੍ਰਾਮ ਪੰਚਾਇਤ ਦੀ ਚੋਣ ਕੀਤੀ ਗਈ ਜਿਸ ਵਿਚ ਸੁਖਮਿੰਦਰ ਕੌਰ ਪਤਨੀ ਜੀਤ ਸਿੰਘ ਨੂੰ ਪਿੰਡ ਬਾਘਾ ਦੀ ਸਰਪੰਚ, ਹਰਮੇਲ ਸਿੰਘ, ਹਰਮੰਦਰ ਸਿੰਘ, ਠਾਣਾ ਸਿੰਘ, ਗੁਰਦਾਸ ਸਿੰਘ ਅਤੇ ਚਰਨਾ ਸਿੰਘ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ ਹੈ। ਇਸ ਪਿੰਡ ਵਾਸੀਆਂ ਨੇ ਪੰਚਾਇਤੀ ਚੋਣ ਲਈ ਸਰਬਸੰਮਤੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਜਿੱਥੇ ਪਿੰਡ ਅੰਦਰ ਭਾਈਚਾਰਕ ਸਾਂਝ ਮਜਬੂਤ ਹੋਵੇਗੀ, ਉੱਥੇ ਬਿਨਾਂ ਭੇਦ-ਭਾਵ ਪਿੰਡ ਦਾ ਵਿਕਾਸ ਵੀ ਹੋਵੇਗਾ।
Advertisement
Advertisement
Advertisement