ਤਿੰਨ ਪਿੰਡਾਂ ਦੀਆਂ ਪੰਚਾਇਤਾਂ ’ਚ ਸਰਬਸੰਮਤੀ ਬਣੀ
ਜਗਤਾਰ ਸਿੰਘ ਛਿੱਤ
ਜੈਂਤੀਪੁਰ, 13 ਅਕਤੂਬਰ
ਹਲਕਾ ਮਜੀਠਾ ਦੇ ਪਿੰਡ ਮੁੱਗੋਸੋਹੀ ਵਿੱਚ ਸਰਬਸੰਮਤੀ ਨਾਲ ਸਮਾਜ ਸੇਵੀ ਹਰਪਾਲ ਸਿੰਘ ਸੋਹੀ ਦੀ ਪਤਨੀ ਬੀਬੀ ਕੁਲਵਿੰਦਰ ਕੌਰ ਨੂੰ ਸਰਪੰਚ ਅਤੇ ਬਲਵਿੰਦਰ ਸਿੰਘ, ਜਸਬੀਰ ਸਿੰਘ, ਪਲਵਿੰਦਰ ਸਿੰਘ, ਕੇਵਲ ਸਿੰਘ ਅਤੇ ਸੁਰਜੀਤ ਸਿੰਘ ਨੂੰ ਮੈਂਬਰ ਪੰਚਾਇਤ ਚੁਣ ਲਿਆ। ਸਰਬਸੰਮਤੀ ਨਾਲ ਚੁਣੀ ਨਵੀਂ ਪੰਚਾਇਤ ਨੂੰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਸ਼ਲਾਘਾਯੋਗ ਉਪਰਾਲੇ ਲਈ ਪਿੰਡ ਦੀ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਜਸਵੰਤ ਸਿੰਘ, ਨੰਬਰਦਾਰ ਕਸ਼ਮੀਰ ਸਿੰਘ ਸ਼ੇਰਗਿੱਲ, ਪ੍ਰਿੰਸੀਪਲ ਸੁਖਵਿੰਦਰ ਸਿੰਘ ਸੋਹੀ, ਕੈਪਟਨ ਸੁਖਦੇਵ ਸਿੰਘ, ਸੂਬੇਦਾਰ ਮਹਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ ਤੇ ਗੁਰਦਿਆਲ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਪਿੰਡ ਫੱਤੂਭੀਲਾ ਵਿੱਚ ਸਰਬਸੰਮਤੀ ਨਾਲ ਜੋਗਾ ਸਿੰਘ ਸਰਪੰਚ ਅਤੇ ਬਖਤੌਰ ਸਿੰਘ, ਡਾ. ਜਸਪਾਲ ਸਿੰਘ, ਹਰਜੀਤ ਸਿੰਘ, ਬਲਬੀਰ ਕੌਰ, ਸੁਰਜੀਤ ਕੌਰ, ਅਮਰਜੀਤ ਕੌਰ ਅਤੇ ਸੁਰਜੀਤ ਕੌਰ ਮੈਂਬਰ ਪੰਚਾਇਤ ਚੁਣੇ ਗਏ। ਇਸ ਮੌਕੇ ਰਤਨ ਸਿੰਘ, ਨਿਸ਼ਾਨ ਸਿੰਘ, ਸਰਦੂਲ ਸਿੰਘ, ਨਿਰਵੈਲ ਸਿੰਘ ਸੋਨਾ ਤੇ ਗੁਰਮੇਜ ਸਿੰਘ ਕੁੱਕਾ ਆਦਿ ਹਾਜ਼ਰ ਸਨ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇੱਥੋਂ ਦੇ ਪਿੰਡ ਲਸੂੜੀ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ, ਜਦੋਂਕਿ ਹਰੇਕ ਚੋਣ ਲਈ ਬੇਹੱਦ ਖਰਚੀਲੇ ਪਿੰਡ ਵਜੋਂ ਜਾਂਦੇ ਪਿੰਡ ਢੰਡੋਵਾਲ ’ਚ ਵੀ ਐਤਕੀਂ ਸਰਪੰਚ ਅਤੇ ਪੰਜ ਨਿਰ ਵਿਰੋਧ ਚੁਣੇ ਗਏ। ਜਾਣਕਾਰੀ ਅਨੁਸਾਰ ਸਰਬਸੰਮਤੀ ਨਾਲ ਲਸੂੜੀ ਦੀ ਚੁਣੀ ਗਈ ਪੰਚਾਇਤ ’ਚ ਲਛਮਣ ਸਿੰਘ ਸਰਪੰਚ ਅਤੇ ਬਲਕਾਰ ਸਿੰਘ, ਰਾਜਵਿੰਦਰ ਸਿੰਘ ਤੂਰ, ਮਨਜੀਤ ਸਿੰਘ, ਪਰਮਜੀਤ ਸਿੰਘ, ਮਨਜੀਤ ਕੌਰ, ਪਰਮਜੀਤ ਕੌਰ ਅਤੇ ਸੰਦੀਪ ਕੌਰ ਪੰਚ ਚੁਣੇ ਗਏ। ਪਿੰਡ ਢੰਡੋਵਾਲ ਵਿਚ ਜਸਵਿੰਦਰ ਕੌਰ ਚੱਠਾ, ਹਰਬੰਸ ਕੌਰ ਚੱਠਾ, ਸਿਮਰਜੀਤ ਕੌਰ ਚੱਠਾ, ਬਲਵਿੰਦਰ ਕੌਰ ਚੱਠਾ ਅਤੇ ਸਿਮਰਜੀਤ ਕੌਰ ਦੋਧਰ ਵੱਲੋਂ ਸਰਪੰਚੀ ਦੇ ਉਮੀਦਵਾਰੀ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਬਲਜਿੰਦਰ ਕੌਰ ਚੱਠਾ ਪਤਨੀ ਬਲਿਹਾਰ ਸਿੰਘ ਚੱਠਾ ਨਿਰ ਵਿਰੋਧ ਸਰਪੰਚ ਚੁਣੀ ਗਈ। ਜਸਵੰਤ ਸਿੰਘ ਸਿੰਧੜ, ਸੇਵਾ ਸਿੰਘ, ਅਮਰਜੀਤ ਕੌਰ ਚੱਠਾ, ਊਸ਼ਾ ਰਾਣੀ ਅਤੇ ਮਨਜੀਤ ਕੌਰ ਨਿਰ ਵਿਰੋਧ ਪੰਚ ਚੁਣੇ ਗਏ। ਇਸ ਪਿੰਡ ਵਿਚ ਹੁਣ ਵਾਰਡ ਨੰਬਰ 2 ਅਤੇ 5 ਦੇ ਪੰਚਾਂ ਲਈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ।
ਪਿੰਡ ਚਾਹੜਕੇ ਵਿੱਚ ਪੰਚ ਦੀ ਚੋਣ ਲਈ ਫਸਵਾਂ ਮੁਕਾਬਲਾ
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਬਲਾਕ ਭੋਗਪੁਰ ਦੇ ਪਿੰਡ ਚਾਹੜਕੇ ’ਚ ਸਰਪੰਚ ਦੀ ਚੋਣ ਨਾਲੋਂ ਵਾਰਡ ਨੰਬਰ 4 ਵਿੱਚ ਪੰਚ ਦੀ ਚੋਣ ਕੇਂਦਰ ਬਿੰਦੂ ਬਣੀ ਹੋਈ ਹੈ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੇਵ ਸਿੰਘ ਸੈਣੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਮਨਦੀਪ ਸਿੰਘ ਮੰਨਾ ਮਝੈਲ ਵਿਚਕਾਰ ਫਸਵਾਂ ਮੁਕਾਬਲਾ ਹੈ। ਇਸ ਤੋਂ ਇਲਾਵਾ ਸਰਪੰਚੀ ਲਈ ਸਾਬਕਾ ਸਰਪੰਚ ਮਹਿੰਦਰ ਸਿੰਘ ਭੰਗੂ ਦੀ ਪਤਨੀ ਮਨਜੀਤ ਕੌਰ ਭੰਗੂ, ਸੀਨੀਅਰ ਮਹਿਲਾ ਕਾਂਗਰਸੀ ਆਗੂ ਪ੍ਰਿਤਪਾਲ ਕੌਰ ਮਝੈਲ ਅਤੇ ਬਾਲਮੀਕ ਸੰਘਰਸ਼ ਮੋਰਚਾ ਦੇ ਪ੍ਰਧਾਨ ਜੱਸ ਕਲਿਆਣ ਦੀ ਪਤਨੀ ਰੇਖਾ ਕਲਿਆਣ ਵਿਚਕਾਰ ਮੁਕਾਬਲਾ ਹੈ। ਨਵੀਂ ਪੰਚਾਇਤ ਦੇ ਤਿੰਨ ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ ਅਤੇ ਚਾਰ ਵਾਰਡਾਂ ਵਿੱਚ ਚੋਣ ਮੁਕਾਬਲੇ ਹੋ ਰਹੇ ਹਨ। ਵਾਰਡ ਨੰਬਰ 4 ਵਿੱਚ ਮਨਦੀਪ ਸਿੰਘ ਮੰਨਾ ਮਝੈਲ ਪੰਚ ਦੀ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦਾ ਮਾਤਾ ਪ੍ਰਿਤਪਾਲ ਕੌਰ ਸਰਪੰਚ ਦੀ ਚੋਣ ਲੜ ਰਹੇ ਹਨ।