ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫ਼ਰੀਦਕੋਟ ਦਾ ਇਤਿਹਾਸਕ ਕਿਲਾ ਆਮ ਲੋਕਾਂ ਲਈ ਖੋਲ੍ਹਣ ਦੀ ਗੱਲ ਤੁਰੀ

09:57 AM Sep 03, 2024 IST
ਫ਼ਰੀਦਕੋਟ ਦੇ ਕਿਲਾ ਮੁਬਾਰਕ ਦੀ ਬਾਹਰੀ ਝਲਕ।

ਜਸਵੰਤ ਜੱਸ
ਫ਼ਰੀਦਕੋਟ, 2 ਸਤੰਬਰ
ਫ਼ਰੀਦਕੋਟ ਦਾ ਇਤਿਹਾਸਿਕ ਕਿਲਾ ਮੁਬਾਰਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਆਮ ਸੈਲਾਨੀਆਂ ਲਈ ਖੁੱਲ੍ਹ ਸਕਦਾ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ਇਤਿਹਾਸਕ ਕਿਲੇ ਨੂੰ ਆਮ ਜਨਤਾ ਲਈ ਖੋਲ੍ਹਣ ਦੀ ਮੰਗ ਚੱਲ ਰਹੀ ਹੈ ਕਿਉਂਕਿ ਇਸ ਕਿਲੇ ਨਾਲ ਬਾਰ੍ਹਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਵੀ ਜੁੜੀ ਹੋਈ ਹੈ। ਫਰੀਦਕੋਟ ਰਿਆਸਤ ਦਾ ਇਹ ਕਿਲਾ ਪਹਿਲਾਂ ਮਹਾਰਾਵਲ ਖੇਵਾ ਜੀ ਟਰੱਸਟ ਵੱਲੋਂ ਸਾਂਭਿਆ ਜਾਂਦਾ ਸੀ ਪਰ ਜਾਇਦਾਦ ਦੇ ਵਿਵਾਦ ਤੋਂ ਬਾਅਦ ਸੁਪਰੀਮ ਕੋਰਟ ਨੇ ਮਹਾਂਰਾਵਲ ਖੇਵਾ ਜੀ ਟਰੱਸਟ ਨੂੰ ਭੰਗ ਕਰ ਦਿੱਤਾ ਸੀ ਅਤੇ ਹੁਣ ਫਰੀਦਕੋਟ ਰਿਆਸਤ ਦੀ ਸਮੁੱਚੀ ਦਾ ਜਾਇਦਾਦ ਵਾਰਸਾਂ ਵਿੱਚ ਵੰਡੀ ਜਾਣੀ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਦੋ ਸਾਲ ਬਾਅਦ ਵੀ ਸ਼ਾਹੀ ਜਾਇਦਾਦ ਨੂੰ ਵੰਡਣ ਬਾਰੇ ਕੋਈ ਅੰਤਿਮ ਨਿਰਣਾ ਨਹੀਂ ਹੋ ਸਕਿਆ ਜਿਸ ਕਰਕੇ ਫਰੀਦਕੋਟ ਸ਼ਹਿਰ ਵਿੱਚ ਸਥਿਤ ਇਤਿਹਾਸਕ ਕਿਲਾ ਮੁਬਾਰਕ ਅਤੇ ਰਾਜ ਮਹਿਲ ਖੰਡਰ ਹੁੰਦੇ ਜਾ ਰਹੇ ਹਨ।
ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਕਿਲਾ ਮੁਬਾਰਕ ਅਤੇ ਰਾਜ ਮਹਿਲ ਆਮ ਸੈਲਾਨੀਆਂ ਲਈ ਖੋਲ੍ਹੇ ਜਾਣ ਅਤੇ ਇਹ ਦੋਵੇਂ ਇਤਿਹਾਸਿਕ ਥਾਵਾਂ ਪੰਜਾਬ ਸਰਕਾਰ ਆਪਣੇ ਅਧੀਨ ਲਵੇ। ਅੱਜ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਇਹ ਮੁੱਦਾ ਦੁਬਾਰਾ ਉਠਾਇਆ ਗਿਆ। ਪੰਜਾਬ ਸਰਕਾਰ ਨੇ ਵਿਧਾਇਕ ਨੂੰ ਭਰੋਸਾ ਦਿੱਤਾ ਹੈ ਕਿ ਇਸ ਸਬੰਧੀ ਸਾਰੇ ਕਾਨੂੰਨੀ ਪੱਖ ਦੇਖ ਕੇ ਜਲਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਇਤਿਹਾਸਿਕ ਕਿਲੇ ਨੂੰ ਆਮ ਜਨਤਾ ਲਈ ਖੋਲ੍ਹਣ ਅਤੇ ਇਸ ਦਾ ਸਰੂਪ ਬਹਾਲ ਰੱਖਣ ਲਈ ਲੋੜੀਂਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਇਸ ਇਤਿਹਾਸਿਕ ਕਿਲੇ ਵਿੱਚ ਫਰੀਦਕੋਟ ਰਿਆਸਤ ਦਾ ਅਸਲਾਖਾਨਾ ਅਤੇ ਸ਼ਾਹੀ ਕਾਰਾਂ ਤੋਂ ਇਲਾਵਾ ਦਰਜਨਾਂ ਸ਼ਾਨਦਾਰ ਪੁਰਾਤਨ ਇਮਾਰਤਾਂ ਅੱਜ ਵੀ ਸੁਰੱਖਿਤ ਹਨ। ਮਹਾਂਰਾਵਲ ਖੇਵਾ ਜੀ ਟਰੱਸਟ ਨੇ ਇਸ ਕਿਲੇ ਨੂੰ ਸੈਲਾਨੀਆ ਲਈ ਖੋਲਣ ਦੀ ਸਾਰੀ ਤਿਆਰੀ ਮੁਕੰਮਲ ਕਰ ਲਈ ਸੀ। ਇਸੇ ਦਰਮਿਆਨ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਮਹਰਾਵਲ ਖੇਵਾ ਜੀ ਟਰੱਸਟ ਨੂੰ ਹੀ ਭੰਗ ਕਰ ਦਿੱਤਾ ਜਿਸ ਕਰਕੇ ਇਸ ਕਿਲੇ ਦੀ ਸਾਂਭ-ਸੰਭਾਲ ਅਤੇ ਸਾਫ਼-ਸਫ਼ਾਈ ਹਾਲ ਦੀ ਘੜੀ ਕੋਈ ਨਹੀਂ ਕਰ ਰਿਹਾ ਅਤੇ ਸ਼ਹਿਰ ਵਾਸੀਆਂ ਨੂੰ ਖਦਸ਼ਾ ਹੈ ਕਿ ਜੇ ਇਸ ਕਿਲੇ ਅਤੇ ਰਾਜ ਮਹਿਲ ਨੂੰ ਸਾਂਭਿਆ ਨਾ ਗਿਆ ਤਾਂ ਬਹੁਤ ਜਲਦ ਇਹ ਖੰਡਰ ਹੋ ਜਾਵੇਗਾ।

Advertisement

ਭਾਈ ਜੈਤਾ ਦੇ ਜਨਮ ਦਿਨ ਦੀ ਗਜ਼ਟਿਡ ਛੁੱਟੀ ਕੀਤੀ ਜਾਵੇ: ਉੱਗੋਕੇ

ਪੱਖੋ ਕੈਂਚੀਆਂ (ਰੋਹਿਤ ਗੋਇਲ): ਨੇੜਲੇ ਪਿੰਡ ਉੱਗੋਕੇ ਤੋਂ ਹਲਕਾ ਭਦੌੜ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਜਨਮ ਦਿਹਾੜੇ ’ਤੇ ਪੰਜ ਸਤੰਬਰ ਦੀ ਗਜ਼ਟਿਡ ਛੁੱਟੀ ਕਰਨ ਦੀ ਮੰਗ ਉਠਾਈ ਹੈ। ਉਨ੍ਹਾਂ ਸਪੀਕਰ ਕਲਤਾਰ ਸਿੰਘ ਸੰਧਵਾਂ ਦੇ ਮਾਧਿਅਮ ਰਾਹੀਂ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਸਰਕਾਰੋਂ ਪਾਸੋਂ ਮੰਗ ਕੀਤੀ ਕਿ ਭਾਈ ਜੈਤਾ ਦੇ ਨਾਮ ’ਤੇ ਇੱਕ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਥਾਪਤ ਕੀਤੀ ਜਾਵੇ ਅਤੇ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਦੀ ਯਾਦਗਾਰ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਅਧੂਰਾ ਪਿਆ ਹੈ, ਉਸ ਯਾਦਗਾਰ ਨੂੰ ਵੀ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਤੋਂ ਪਹਿਲਾਂ-ਪਹਿਲਾਂ ਪੂਰਾ ਕਰਕੇ ਸਿੱਖ ਕੌਮ ਲਈ ਅਰਪਣ ਕੀਤਾ ਜਾਵੇ। ਇਸ ਤੋਂ ਪਹਿਲਾਂ ਵੀ ਵਿਧਾਇਕ ਲਾਭ ਸਿੰਘ ਉਗੋਕੇ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ ਹੈ।

Advertisement

Advertisement