ਵਿਧਾਇਕ ਦਿਨੇਸ਼ ਚੱਢਾ ਦੇ ਪਿੰਡ ’ਚ ਨਹੀਂ ਹੋਈ ਸਰਬਸੰਮਤੀ
09:06 AM Oct 14, 2024 IST
ਪੱਤਰ ਪ੍ਰੇਰਕ
ਨੂਰਪੁਰ ਬੇਦੀ, 13 ਅਕਤੂਬਰ
ਬਲਾਕ ਨੂਰਪੁਰ ਬੇਦੀ ਦੇ 41 ਪਿੰਡਾਂ ਵਿੱਚ ਭਾਵੇਂ ਸਰਬਸੰਮਤੀ ਨਾਲ ਪੰਚਾਇਤਾਂ ਬਣੀਆਂ ਹਨ ਪਰ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਆਪਣੇ ਪਿੰਡ ਬੜਵਾ ਵਿੱਚ ਸਰਪੰਚੀ ਦੀ ਚੋਣ ਲਈ ਸਰਬਸੰਮਤੀ ਨਹੀਂ ਬਣੀ ਹੈ। ਇੱਥੇ ਦੋ ਉਮੀਦਵਾਰਾਂ ਵਿਚਾਲੇ ਫਸਵਾਂ ਮੁਕਾਬਲਾ ਹੈ। ਵਿਧਾਇਕ ਦੇ ਧੜੇ ਨੇ ਅਵਤਾਰ ਸਿੰਘ ਕੂਨਰ ਨੂੰ ਸਰਪੰਚ ਦਾ ਉਮੀਦਵਾਰ ਬਣਾਇਆ ਹੈ, ਜਦਕਿ ਦੂਜੇ ਧੜੇ ਸਾਬਕਾ ਸਰਪੰਚ ਵਿਜੇ ਕੁਮਾਰ ਪਿੰਕਾ ਨੇ ਚਮਨ ਲਾਲ ਭੋਲਾ ਨੂੰ ਸਰਪੰਚੀ ਲਈ ਉਤਾਰਿਆ ਹੈ। ਇਸੇ ਤਰ੍ਹਾਂ ਪਿੰਡ ਕਲਵਾਂ ਵਿੱਚ ਸਰਪੰਚ ਦੀ ਚੋਣ ਲਈ ਨੌਜਵਾਨ ਆਗੂ ਗੁਰਜੀਤ ਸਿੰਘ ਗੋਲਡੀ ਅਤੇ ਪਿੰਡ ਦੇ ਸਾਬਕਾ ਸਰਪੰਚ ਦੇ ਪਰਿਵਾਰ ਵਿੱਚੋਂ ਸੁਭਾਸ਼ ਚੰਦ ਉਮੀਦਵਾਰ ਹਨ। ਦੋਵਾਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਨੂਰਪੁਰ ਬੇਦੀ ਵਿੱਚ ਐੱਸਸੀ ਲਈ ਰਾਖਵੀਂ ਸੀਟ ਹੈ ਤੇ ਇੱਥੇ ਪੰਜ ਉਮੀਦਵਾਰ ਸਰਪੰਚੀ ਦੀ ਚੋਣ ਲੜ ਰਹੇ ਹਨ।
Advertisement
Advertisement