For the best experience, open
https://m.punjabitribuneonline.com
on your mobile browser.
Advertisement

ਤਨਖਾਹ ਨਾ ਮਿਲਣ ’ਤੇ ਨਿਗਮ ਮੁਲਾਜ਼ਮਾਂ ’ਚ ਰੋਹ ਭਖ਼ਿਆ

08:01 AM Feb 13, 2024 IST
ਤਨਖਾਹ ਨਾ ਮਿਲਣ ’ਤੇ ਨਿਗਮ ਮੁਲਾਜ਼ਮਾਂ ’ਚ ਰੋਹ ਭਖ਼ਿਆ
ਰੋਸ ਪ੍ਰਦਰਸ਼ਨ ਕਰਦੇ ਹੋਏ ਨਗਰ ਨਿਗਮ ਮੁਲਾਜ਼ਮ।
Advertisement

Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਫਰਵਰੀ
ਨਗਰ ਨਿਗਮ ਜ਼ੋਨ-ਏ ਦੇ ਬਾਹਰ ਸੋਮਵਾਰ ਨੂੰ ਭਗਵਾਨ ਵਾਲੀਮਿਕ ਸੇਵਕ ਸੰਘ ਦੇ ਅਹੁਦੇਦਾਰਾਂ ਨੇ ਦਰਜਾ ਚਾਰ ਮੁਲਾਜ਼ਮਾਂ ਦੇ ਹੱਕ ’ਚ ਨਿਗਮ ਦੇ ਖਿਲਾਫ਼ ਨਿਰਵਸਤਰ ਹੋ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੇ ਨਾਲ-ਨਾਲ ਨਗਰ ਨਿਗਮ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਨਿਗਮ ਰੋਜ਼ਾਨਾ ਕਈ ਘੰਟੇ ਤੱਕ ਕੰਮ ਕਰਵਾ ਰਿਹਾ ਹੈ, ਪਰ ਦਰਜਾ ਚਾਰ ਕਰਮੀਆਂ ਦੀ ਤਨਖਾਹ ਜਾਰੀ ਨਹੀਂ ਕੀਤੀ ਜਾ ਰਹੀ। ਕਿਸੇ ਦੀ ਤਿੰਨ ਮਹੀਨੇ ਦੀ ਤਨਖਾਹ ਬਾਕੀ ਹੈ ਅਤੇ ਕਿਸੇ ਦੀ 5 ਮਹੀਨੇ ਦੀ ਤਨਖਾਹ। ਮੁਲਾਜ਼ਮ ਬੈਂਕਾਂ ਦੇ ਡਿਫਾਲਟਰ ਹੋ ਰਹੇ ਹਨ ਅਤੇ ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਸਮੇਂ ’ਤੇ ਨਹੀਂ ਦੇ ਪਾ ਰਹੇ। ਜਿਸ ਤੋਂ ਬਾਅਦ ਨਿਗਮ ਕਮਿਸ਼ਨਰ ਦੇ ਕਹਿਣ ’ਤੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ 2 ਦਿਨ ’ਚ ਕੋਈ ਨਾ ਕੋਈ ਹੱਲ ਕਰ ਦਿੱਤਾ ਜਾਵੇਗਾ।
ਭਗਵਾਨ ਵਾਲਮੀਕਿ ਸੇਵਕ ਸੰਘ ਦੇ ਰਵੀ ਬਾਲੀ ਨੇ ਦੱਸਿਆ ਕਿ ਮਹੀਨੇ ਦੀ ਪਹਿਲੀ ਤਾਰੀਕ ਨੂੰ ਸਾਰੇ ਵਿਭਾਗਾਂ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਤਨਖਾਹ ਆ ਜਾਂਦੀ ਹੈ, ਪਰ ਦਰਜਾ ਚਾਰ ਮੁਲਾਜ਼ਮਾਂ ਤੋਂ ਕੰਮ ਲਿਆ ਜਾਂਦਾ ਹੈ, ਪਰ ਉਨ੍ਹਾਂ ਨੂੰ ਤਨਖਾਹ ਸਮੇਂ ’ਤੇ ਨਹੀਂ ਦਿੱਤੀ ਜਾਂਦੀ। ਜਿਸ ਕਾਰਨ ਉਨ੍ਹਾਂ ’ਚੋਂ ਕਿਸੇ ਦੀ ਚਾਰ ਅਤੇ ਕਿਸੇ ਦੀ ਪੰਜ ਅਤੇ ਕਿਸੇ ਦੀ 6 ਮਹੀਨੇ ਦੀ ਤਨਖਾਹ ਬਾਕੀ ਹੈ। ਜਿਸ ਕਾਰਨ ਕਰਮੀਆਂ ਨੇ ਜੋ ਕਿਸ਼ਤਾਂ ’ਤੇ ਘਰ ਦਾ ਸਾਮਾਨ ਆਦਿ ਲਿਆ ਹੈ, ਉਹ ਕਿਸ਼ਤਾਂ ਨਹੀਂ ਦੇ ਪਾ ਰਹੇ ਅਤੇ ਬੈਂਕ ਦੇ ਡਿਫਾਲਟਰ ਹੋ ਰਹੇ ਹਨ। ਬੈਂਕ ਦੇ ਡਿਫਾਲਟਰਾਂ ਦੇ ਨਾਲ ਨਾਲ ਉਹ ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਤੱਕ ਵੀ ਨਹੀਂ ਦੇ ਪਾ ਰਹੇ। ਘਰ ਦਾ ਖਰਚਾ ਤੱਕ ਨਹੀਂ ਚੱਲ ਰਿਹਾ। ਕਿਸੇ ਤਰ੍ਹਾਂ ਨਾਲ ਉਹ ਘਰਾਂ ਦਾ ਖਰਚਾ ਇੱਧਰੋਂ ਉਧਰੋਂ ਪੈਸੇ ਵਿਆਜ਼ ’ਤੇ ਫੜ੍ਹ ਕੇ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਪਾਸੇ ਦਰਜਾ ਚਾਰ ਮੁਲਾਜ਼ਮਾਂ ਡਿਫਾਲਟਰ ਹੋ ਰਹੇ ਹਨ ਅਤੇ ਕਰਜ਼ਾ ਦੇਣ ਵਾਲੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਹੈ ਕਿ 2 ਦਿਨ ’ਚ ਉਨ੍ਹਾਂ ਦਾ ਕੋਈ ਨਾ ਕੋਈ ਹੱਲ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 2 ਦਿਨ ’ਚ ਕੋਈ ਹੱਲ ਨਾ ਹੋਇਆ ਤਾਂ ਦੁਬਾਰਾ ਸੰਘਰਸ਼ ਕੀਤਾ ਜਾਵੇਗਾ।

Advertisement
Author Image

Advertisement
Advertisement
×