For the best experience, open
https://m.punjabitribuneonline.com
on your mobile browser.
Advertisement

ਐੱਨਕੇ ਸ਼ਰਮਾ ਨੂੰ ਟਿਕਟ ਮਿਲਣ ’ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ

11:44 AM Apr 14, 2024 IST
ਐੱਨਕੇ ਸ਼ਰਮਾ ਨੂੰ ਟਿਕਟ ਮਿਲਣ ’ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ
Advertisement

ਪੱਤਰ ਪ੍ਰੇਰਕ
ਲਾਲੜੂ , 13 ਅਪਰੈਲ
ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ, ਜਿਸ ਵਿੱਚ ਐਨ ਕੇ ਸ਼ਰਮਾ ਨੂੰ ਪਟਿਆਲੇ ਤੋਂ ਉਮੀਦਵਾਰ ਐਲਾਨਿਆ ਗਿਆ। ਇਸ ਨਾਲ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਟਿਕਟ ਦੇਣ ’ਤੇ ਸੁਖਬੀਰ ਸਿੰਘ ਬਾਦਲ ਤੇ ਸਾਰੀ ਹੀ ਸੀਨੀਅਰ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਐਨ ਕੇ ਸ਼ਰਮਾ ਨੂੰ ਪੁਆਧ ਦੇ ਜੁਝਾਰੂ ਆਗੂ ਵੱਜੋ ਜਾਣਿਆ ਜਾਂਦਾ ਹੈ। ਯੂਥ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਦਿਹਾਤੀ ਦੇ ਪ੍ਰਧਾਨ ਤਰਨਬੀਰ ਸਿੰਘ ਪੂਨੀਆਂ, ਯੂਬ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਰਵਿੰਦਰ ਸਿੰਘ ਰਵੀ ਭਾਂਖਰਪੁਰ, ਸੀਨੀਅਰ ਅਕਾਲੀ ਆਗੂ ਗੁਰਇਬਾਲ ਸਿੰਘ ਪੂਨੀਆਂ ਵੱਲੋਂ ਲੱਡੂ ਵੰਡੇ ਗਏ।

Advertisement

Advertisement
Author Image

sukhwinder singh

View all posts

Advertisement
Advertisement
×