For the best experience, open
https://m.punjabitribuneonline.com
on your mobile browser.
Advertisement

ਝੂੰਦਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ

07:58 AM Apr 15, 2024 IST
ਝੂੰਦਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ
ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦਾ ਸਨਮਾਨ ਕਰਦੇ ਹੋਏ ਅਕਾਲੀ ਆਗੂ ਤੇ ਵਰਕਰ। ਫੋਟੋ: ਜੈਦਕਾ
Advertisement

ਪੱਤਰ ਪ੍ਰੇਰਕ
ਅਮਰਗੜ੍ਹ, 14 ਅਪਰੈਲ
ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਐਲਾਨੇ ਜਾਣ ’ਤੇ ਉਨ੍ਹਾਂ ਦੇ ਗ੍ਰਹਿ ਪਿੰਡ ਝੂੰਦਾਂ ਵਿੱਚ ਵਧਾਈ ਦੇਣ ਵਾਲੇ ਵਰਕਰਾਂ ਤੇ ਆਗੂਆਂ ਦਾ ਤਾਤਾਂ ਲੱਗਿਆ ਹੋਇਆ ਹੈ। ਆਗੂਆਂ ਦਾ ਕਹਿਣਾ ਹੈ ਕਿ ਹਲਕਾ ਅਮਰਗੜ੍ਹ ਦੇ ਸੂਝਵਾਨ ਤੇ ਬੇਦਾਗ ਵਿਅਕਤੀ ਨੂੰ ਪਹਿਲੀ ਵਾਰ ਲੋਕ ਸਭਾ ਜਾਣ ਦਾ ਮੌਕਾ ਮਿਲੇਗਾ। ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਇੱਕ ਇੱਕ ਵਰਕਰ ਪੂਰੀ ਵਾਹ ਲਗਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਜਥੇ ਮੇਘ ਸਿੰਘ ਗੁਆਰਾ, ਜਥੇ. ਮਨਜਿੰਦਰ ਸਿੰਘ ਮਨੀ ਲਾਂਗੜੀਆਂ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ, ਐਸ ਸੀ ਜਸਵਿੰਦਰ ਸਿੰਘ ਦੱਦੀ, ਐਮ ਸੀ ਕੌੜਾ, ਸੀਨੀਅਰ ਆਗੂ ਹਰਸ਼ ਸਿੰਗਲਾ, ਸਰਪੰਚ ਰਾਜਿੰਦਰ ਸਿੰਘ ਟੀਨਾ ਨੰਗਲ, ਆੜਤੀ ਹਰਫੂਲ ਸਿੰਘ ਨਿਆਮਤਪੁਰ ਬਲਾਕ ਪ੍ਰਧਾਨ ਦਿਲਬਾਗ ਸਿੰਘ ਖੇੜੀਸੋਢੀਆਂ, ਸੀਨੀਅਰ ਆਗੂ ਸਰਬਜੀਤ ਸਿੰਘ ਧੀਰੋਮਾਜਰਾ, ਜਥੇਦਾਰ ਰਣਜੀਤ ਸਿੰਘ ਬਾਗੜੀਆਂ, ਸਾਬਕਾ ਪ੍ਰਧਾਨ ਦਰਸ਼ਨ ਸਿੰਘ ਅਮਰਗੜ੍ਹ ਆਦਿ ਨੇ ਕਿਹਾ ਕਿ ਉਹ ਦਿਨ ਰਾਤ ਇੱਕ ਕਰਕੇ ਸ਼੍ਰੀ ਝੂੰਦਾਂ ਦੀ ਜਿੱਤ ਨੂੰ ਯਕੀਨ ਵਿਚ ਬਦਲ ਦੇਣਗੇ।

Advertisement

Advertisement
Author Image

Advertisement
Advertisement
×