ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਕਮਾ ’ਚ ਮਾਰੇ ਤਿੰਨ ਨਕਸਲੀਆਂ ’ਤੇ ਸੀ 18 ਲੱਖ ਰੁਪਏ ਦਾ ਇਨਾਮ

06:29 AM Jan 11, 2025 IST

ਰਾਏਪੁਰ:

Advertisement

ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਇਕ ਦਿਨ ਪਹਿਲਾਂ ਮੁਕਾਬਲੇ ’ਚ ਮਾਰੇ ਗਏ ਤਿੰਨ ਨਕਸਲੀਆਂ ’ਤੇ 18 ਲੱਖ ਰੁਪਏ ਦਾ ਇਨਾਮ ਸੀ। ਪੁਲੀਸ ਨੇ ਕਿਹਾ ਕਿ ਮਾਰੇ ਗਏ ਇਕ ਨਕਸਲੀ ਕੋਰਸਾ ਮਹੇਸ਼ ’ਤੇ ਅੱਠ ਲੱਖ ਰੁਪਏ ਦਾ ਇਨਾਮ ਸੀ। ਸੁਕਮਾ ਦੇ ਐੱਸਪੀ ਕਿਰਨ ਚਵਾਨ ਨੇ ਕਿਹਾ ਕਿ ਮਹੇਸ਼ ਮਾਓਵਾਦੀ ਪਲਟਨ ਨੰਬਰ 30 ਦਾ ਡਿਪਟੀ ਕਮਾਂਡਰ ਸੀ ਅਤੇ ਉਹ ਆਈਈਡੀ ਧਮਾਕੇ ਕਰਨ ’ਚ ਮਾਹਿਰ ਸੀ। ਉਹ 2023 ’ਚ ਬੀਜਾਪੁਰ ਦੇ ਬੇਡਰੇ ਅਤੇ 2024 ’ਚ ਸੁਕਮਾ ਦੇ ਜਾਗਰਗੁੰਡਾ ਇਲਾਕਿਆਂ ’ਚ ਹਿੰਸਕ ਘਟਨਾਵਾਂ ਦਾ ਕਥਿਤ ਸਾਜ਼ਿਸਘਾੜਾ ਸੀ। ਉਸ ਨਾਲ ਮਾਰੇ ਗਏ ਦੋ ਹੋਰ ਸਾਥੀ ਮਾਡਵੀ ਨਵੀਨ ਅਤੇ ਅਵਲਾਮ ਭੀਮਾ ’ਤੇ 5-5 ਲੱਖ ਰੁਪਏ ਦਾ ਇਨਾਮ ਸੀ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਦੋ ਬੈਰਲ ਗਰਨੇਡ ਲਾਂਚਰ, ਇਕ 12 ਬੋਰ ਦੀ ਰਾਈਫ਼ਲ, ਤਿੰਨ ਟਿਫਨ ਬੰਬ, ਹੋਰ ਧਮਾਕਾਖੇਜ਼ ਸਮੱਗਰੀ ਅਤੇ ਮਾਓਵਾਦ ਨਾਲ ਸਬੰਧਤ ਸਾਹਿਤ ਬਰਾਮਦ ਹੋਇਆ ਹੈ। ਪੁਲੀਸ ਮੁਤਾਬਕ ਪਿਛਲੇ ਕੁਝ ਦਿਨਾਂ ’ਚ ਤਿੰਨ ਵੱਖੋ ਵੱਖਰੇ ਮੁਕਾਬਲਿਆਂ ’ਚ 9 ਨਕਸਲੀ ਮਾਰੇ ਗਏ ਹਨ। -ਪੀਟੀਆਈ

Advertisement
Advertisement