ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦੇ ਸੈੱਟ ’ਤੇ ਬਹੁਤ ਮਜ਼ਾਕ ਹੁੰਦਾ ਸੀ: ਹਿਨਾ ਖ਼ਾਨ
ਮੁੰਬਈ: ਅਦਾਕਾਰਾ ਹਿਨਾ ਖਾਨ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਰਾਹੀਂ ਪੰਜਾਬੀ ਫ਼ਿਲਮ ਜਗਤ ਵਿੱਚ ਪੈਰ ਧਰਨ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਨੇ ਕੀਤਾ ਹੈ। ਹਿਨਾ ਖਾਨ ਨੇ ਆਖਿਆ ਕਿ ਫਿਲਮ ਦੇ ਸੈੱਟ ’ਤੇ ਨਿੱਤ ਹਾਸਾ-ਠੱਠਾ ਹੁੰਦਾ ਸੀ। ਹਿਨਾ ਨੇ ਆਖਿਆ,‘‘ਮੈਂ ਫ਼ਿਲਮ ਦੇ ਰਿਲੀਜ਼ ਲਈ ਬਹੁਤ ਉਤਾਵਲੀ ਹਾਂ। ਇਸ ਫ਼ਿਲਮ ਵਿੱਚ ਮੈਨੂੰ ਬਤੌਰ ਅਦਾਕਾਰਾ ਆਪਣੀ ਖਾਸ ਖੂਬੀਆਂ ਦਾ ਪਤਾ ਲੱਗਿਆ ਹੈ। ਮੈਨੂੰ ਇਸ ਫਿਲਮ ਦੀ ਰਿਲੀਜ਼ ਦੀ ਬਹੁਤ ਉਡੀਕ ਹੈ ਕਿਉਂਕਿ ਇਹ ਵੱਖਰੀ ਕਿਸਮ ਦੀ ਫਿਲਮ ਹੈ ਇਸ ਲਈ ਮੈਂ ਇਸ ਵਿੱਚ ਕੰਮ ਕੀਤਾ ਹੈ।’’ ਜਾਣਕਾਰੀ ਅਨੁਸਾਰ ਇਸ ਫਿਲਮ ਵਿਚ ਹਿਨਾ ਖਾਨ ਨਾਲ ਗਿੱਪੀ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਨਜ਼ਰ ਆਉਣਗੇ। ਇਹ ਫ਼ਿਲਮ 10 ਮਈ ਨੂੰ ਰਿਲੀਜ਼ ਹੋਵੇਗੀ। ਹਿਨਾ ਨੇ ਆਖਿਆ,‘‘ਮੈਂ ਫਿਲਮ ਦੀ ਸ਼ੂਟਿੰਗ ਦੌਰਾਨ ਖੂਬ ਮੌਜ-ਮਸਤੀ ਕੀਤੀ । ਮੈਨੂੰ ਯਕੀਨ ਹੈ ਕਿ ਦਰਸ਼ਕਾਂ ਨੂੰ ਇਹ ਫਿਲਮ ਬਹੁਤ ਪਸੰਦ ਆਵੇਗੀ। ਸੈੱਟ ’ਤੇ ਰੋਜ਼ਾਨਾ ਖੂਬ ਹਾਸਾ-ਮਜ਼ਾਕ ਹੁੰਦਾ ਸੀ।’ ਜਾਣਕਾਰੀ ਅਨੁਸਾਰ ਫਿਲਮ ਦੀ ਸ਼ੂਟਿੰਗ ਲਈ ਹਿਨਾ ਖਾਨ ਕਰੀਬ ਇਕ ਮਹੀਨਾ ਚੰਡੀਗੜ੍ਹ ਵਿਚ ਰਹੀ ਜਿਥੇ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। -ਆਈਏਐੱਨਐੱਸ