ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੌਲ ਪਲਾਜ਼ਾ ’ਤੇ ਸਰਕਾਰੀ ਬੱਸ ਡਰਾਈਵਰ ਦੀ ਜ਼ਿੱਦ ਕਾਰਨ ਜਾਮ ਲੱਗਾ

08:44 AM Aug 21, 2024 IST
ਟੌਲ ਪਲਾਜ਼ਾ ’ਤੇ ਲੱਗਿਆ ਜਾਮ।

ਸਿਮਰਤ ਪਾਲ ਬੇਦੀ
ਜੰਡਿਆਲਾ ਗੁਰੂ, 20 ਅਗਸਤ
ਸਥਾਨਕ ਜੀਟੀ ਰੋਡ ਉੱਪਰ ਸਥਿਤ ਨਿਜਰਪੁਰਾ ਟੌਲ ਪਲਾਜ਼ਾ ਉੱਪਰ ਲੰਘਣ ਵਾਲਿਆਂ ਯਾਤਰੂਆਂ ਨੂੰ ਉਸ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਬੱਸ ਡਰਾਈਵਰ ਦੀ ਜ਼ਿੱਦ ਕਾਰਨ ਭਾਰੀ ਜਾਮ ਲੱਗ ਗਿਆ।
ਇਸ ਸਬੰਧੀ ਟੌਲ ਪਲਾਜ਼ਾ ਦੇ ਮੈਨੇਜਰ ਯਾਦਵਿੰਦਰ ਸਿੰਘ ਨੇ ਦੱਸਿਆ ਇੱਥੇ ਇੱਕ ਸਰਕਾਰੀ ਬੱਸ ਡਰਾਈਵਰ ਦੀ ਜ਼ਿੱਦ ਕਾਰਨ ਤਕਰੀਬਨ ਇਕ ਘੰਟਾ ਜਾਮ ਲੱਗਾ ਰਿਹਾ। ਮੈਨੇਜਰ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਟੌਲ ਫੀਸ ਬਚਾਉਣ ਲਈ ਐਮਰਜੈਂਸੀ ਵਾਹਨਾਂ ਲਈ ਬਣੀ ਛੋਟੀ ਲਾਈਨ ਵਾਲੀ ਸਾਈਡ ਨੂੰ ਬੱਸ ਲੰਘਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਟੌਲ ਪਲਾਜ਼ਾ ਦੇ ਕਰਮਚਾਰੀਆਂ ਨੇ ਬੱਸ ਨੂੰ ਉੱਥੋਂ ਲੰਘਣ ਤੋਂ ਰੋਕ ਲਿਆ। ਇਸ ਕਾਰਨ ਟੌਲ ਤੋਂ ਲੰਘਦੀਆਂ ਸਰਕਾਰੀ ਬੱਸਾਂ ਦੇ ਹੋਰਨਾਂ ਡਰਾਈਵਰਾਂ ਅਤੇ ਕੰਡਕਟਰਾਂ ਨੇ ਨਿੱਜਰਪੁਰਾ ਟੌਲ ਪਲਾਜ਼ਾ ਜੀਟੀ ਰੋਡ ’ਤੇ ਜਾਮ ਲਗਾ ਦਿੱਤਾ। ਇਸ ਦੌਰਾਨ ਦੂਰ ਦੁਰਾਡੇ ਤੋਂ ਆਈਆਂ ਸਵਾਰੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਜੀਟੀ ਰੋਡ ਤੋਂ ਗੁਜ਼ਰਦੀ ਐਂਬੂਲੈਂਸ ਨੂੰ ਵੀ ਟ੍ਰੈਫ਼ਿਕ ਜਾਮ ਲੱਗਣ ਕਾਰਨ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਕਾਫੀ ਦੇਰ ਬਾਅਦ ਟ੍ਰੈਫ਼ਿਕ ਪੁਲੀਸ ਜੰਡਿਆਲਾ ਗੁਰੂ ਦੇ ਅਧਿਕਾਰੀ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਹੱਲ ਕਰਵਾਇਆ। ਹਾਈਵੇ ਪੁਲੀਸ ਅਧਿਕਾਰੀ ਏਐਸਆਈ ਪ੍ਰਭਜੀਤ ਸਿੰਘ ਨੇ ਸਰਕਾਰੀ ਬੱਸ ਡਰਾਈਵਰ ਅਤੇ ਕੰਡਕਟਰ ਕੋਲ਼ੋਂ 120 ਰੁਪਏ ਟੌਲ ਦੀਪ ਪਰਚੀ ਕਟਵਾਈ ਅਤੇ ਮਸਲਾ ਹੱਲ ਕਰਵਾਇਆ।

Advertisement

Advertisement
Advertisement