ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੇਅਰ ਹਾਊਸ ਦੇ ਗੋਦਾਮਾਂ ਨੂੰ ਤਬਦੀਲ ਕਰਨ ਦੀ ਮੰਗ ਉਠੀ

08:09 AM Jul 05, 2024 IST
ਮੰਤਰੀ ਕਮਲ ਗੁਪਤਾ ਨੂੰ ਮੰਗ ਪੱਤਰ ਸੌਂਪਦੇ ਹੋਏ ਸਭਾ ਦੇ ਨੁਮਾਇੰਦੇ। -ਫੋਟੋ: ਬਾਂਸਲ

ਪੱਤਰ ਪ੍ਰੇਰਕ
ਰਤੀਆ, 4 ਜੁਲਾਈ
ਸ਼ਹਿਰ ਦੇ ਮੰਡੀ ਰੋਡ ਸਥਿਤ ਵੇਅਰ ਹਾਊਸ ਦੇ ਗੋਦਾਮਾਂ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਲਈ ਸਰਵ ਸਮਾਜ ਸਭਾ ਦੇ ਸਰਪ੍ਰਸਤ ਅਤੇ ਸਾਬਕਾ ਪ੍ਰਧਾਨ ਸੱਤਪਾਲ ਜਿੰਦਲ ਨੇ ਕਸ਼ਟ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਪਹੁੰਚੇ ਮੰਤਰੀ ਕਮਲ ਗੁਪਤਾ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ ਦੇਣ ਮਗਰੋਂ ਸਤਪਾਲ ਜਿੰਦਲ ਨੇ ਕਿਹਾ ਕਿ ਅਨਾਜ ਮੰਡੀ ਰੋਡ ’ਤੇ ਸਥਿਤ ਗੁਦਾਮਾਂ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਦਾਮਾਂ ਦੇ ਆਲੇ-ਦੁਆਲੇ ਕਈ ਕਲੋਨੀਆਂ, ਅਨਾਜ ਮੰਡੀਆਂ, ਸਕੂਲ ਅਤੇ ਹੋਰ ਕਈ ਅਦਾਰੇ ਹਨ। ਗੁਦਾਮਾਂ ਵਿੱਚ ਅਨਾਜ ਦੀ ਲੋਡਿੰਗ ਅਤੇ ਅਣਲੋਡਿੰਗ ਦੇ ਦਿਨਾਂ ਦੌਰਾਨ ਸੜਕੀ ਆਵਾਜਾਈ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ। ਗੁਦਾਮਾਂ ਵਿੱਚ ਪਏ ਅਨਾਜ ’ਤੇ ਦਵਾਈਆਂ ਦੇ ਛਿੜਕਾਅ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ’ਚ ਫੈਲ ਰਹੀ ਬਦਬੂ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਦਾਮਾਂ ਨੂੰ ਜਲਦੀ ਸ਼ਹਿਰ ਤੋਂ ਦੂਰ ਤਬਦੀਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਇਸ ਮੌਕੇ ਸਰਵ ਸਮਾਜ ਸਭਾ ਦੇ ਹੋਰ ਅਹੁਦੇਦਾਰ ਵੀ ਸਨ।

Advertisement

Advertisement