ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ-ਫ਼ਿਰੋਜ਼ਪੁਰ ਮਾਰਗ ਦੇ ਪੁਲ ’ਤੇ ਪਾੜ ਪਿਆ

08:29 AM Jul 06, 2024 IST
ਪਾੜ ਦਾ ਜਾਇਜ਼ਾ ਲੈਣ ਪੁੱਜੇ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਅਤੇ ਪ੍ਰਸ਼ਾਸਨਿਕ ਅਧਿਕਾਰੀ।

ਪੱਤਰ ਪ੍ਰੇਰਕ
ਜਗਰਾਉਂ, 5 ਜੁਲਾਈ
ਲੁਧਿਆਣਾ-ਫਿਰੋਜਪੁਰ ਮਾਰਗ ’ਤੇ ਬਣੇ ਪੁਲ ਸੜਕ ਦੀ ਉਸਾਰੀ ਸਮੇਂ ਤੋਂ ਹੀ ਚਰਚਾ ਵਿੱਚ ਹਨ। ਇਸ ਤੋਂ ਪਹਿਲਾਂ ਵੀ ਇਨ੍ਹਾਂ ਪੁਲਾਂ ਅਤੇ ਸੜਕ ਦੀ ਮਾੜੀ ਹਾਲਤ ਦੀਆਂ ਖ਼ਬਰਾਂ ‘ਪੰਜਾਬੀ ਟ੍ਰਿਬਿਊਨ’ ਨੇ ਪ੍ਰਮੁੱਖਤਾ ਨਾਲ ਛਾਪੀਆਂ ਹਨ। ਇੱਕੇ ਅੱਜ ਪਏ ਮੀਂਹ ਨਾਲ ਜਗਰਾਉਂ ਪੁਲ ’ਤੇ ਇੱਕ ਵਾਰ ਫਿਰ ਖਾਰ ਪੈਣ ਕਾਰਨ ਇਹ ਪੁਲ ਮੁੜ ਚਰਚਾ ’ਚ ਆ ਗਏ ਹਨ। ਅੱਜ ਮੀਂਹ ਕਾਰਨ ਪੁਲ ਦੇ ਉੱਪਰ ਕਰੀਬ 20 ਫੁੱਟ ਡੂੰਘਾ ਪਾੜ ਪੈ ਗਿਆ ਤੇ ਪੁਲ ’ਚ ਪਾਈ ਸਾਰੀ ਮਿੱਟੀ ਮੀਂਹ ਦੇ ਪਾਣੀ ਨਾਲ ਖੁਰ ਕੇ ਸੜਕ ’ਤੇ ਆ ਗਈ। ਇਸ ਕਾਰਨ ਮੀਂਹ ਦੇ ਪਾਣੀ ਨਾਲ ਪਈ ਖਾਰ ਕਰ ਕੇ ਪੁਲ ਕਮਜ਼ੋਰ ਹੋ ਗਿਆ ਹੈ।
ਪੁਲ ’ਤੇ ਪਏ ਪਾੜ ਦਾ ਪਤਾ ਲੱਗਣ ’ਤੇ ਵਿਧਾਇਕਾ ਸਰਬਜੀਤ ਕੌਰ ਮਾਣੂਕੇ, ਉਪ-ਮੰਡਲ ਮੈਜਿਸਟ੍ਰੇਟ ਗੁਰਵੀਰ ਸਿੰਘ ਕੋਹਲੀ ਅਤੇ ਤਹਿਸੀਲਦਾਰ ਆਦਿ ਅਧਿਕਾਰੀ ਅਮਲੇ ਨਾਲ ਪੁਲ ਦਾ ਨਿਰੀਖਣ ਕਰਨ ਲਈ ਪੁੱਜੇ। ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਸੂਚਿਤ ਕੀਤਾ।
ਵਿਧਾਇਕਾ ਮਾਣੂੰਕੇ ਨੇ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਬੁਲਾ ਕੇ ਤੁਰੰਤ ਮੁਰੰਮਤ ਦੇ ਆਦੇਸ਼ ਦਿੱਤੇ। ਉਪ-ਮੰਡਲ ਮੈਜਿਸਟ੍ਰੇਟ ਗੁਰਵੀਰ ਸਿੰਘ ਕੋਹਲੀ ਨੇ ਰਾਹਗੀਰਾਂ ਅਤੇ ਇਲਾਕੇ ਦੇ ਲੋਕਾਂ ਨੂੰ ਮੁਰੰਮਤ ਹੋਣ ਤੱਕ ਪੁਲ ’ਤੇ ਨਾ ਜਾਣ ਦੀ ਸਲਾਹ ਦਿੱਤੀ। ਸਮਾਜ ਸੇਵੀ ਇੰਜਨੀਅਰ ਅੰਮ੍ਰਿਤ ਸਿੰਘ ਥਿੰਦ ਨੇ ਮੰਗ ਕੀਤੀ ਕਿ ਜਦੋਂ ਤੱਕ ਇਸ ਮਾਰਗ ਦੇ ਪੁਲ ਸੁਰੱਖਿਆ ਮਾਪਦੰਡਾਂ ’ਤੇ ਖਰੇ ਨਹੀਂ ਉਤਰਦੇ, ਉਦੋਂ ਤੱਕ ਟੌਲ ਉਗਰਾਹੀ ਬੰਦ ਹੋਣੀ ਚਾਹੀਦੀ ਹੈ।

Advertisement

Advertisement