ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਲਸੀਆਂ ਨੇੜੇ ਬਿਸਤ-ਦੁਆਬ ਨਹਿਰ ’ਚ ਪਾੜ ਪਿਆ

06:55 AM Jul 08, 2023 IST
ਮਲਸੀਆਂ ਨਜ਼ਦੀਕ ਨਹਿਰ ਵਿੱਚ ਪਏ ਪਾਡ਼ ਕਾਰਨ ਜਲਥਲ ਹੋਇਆ ਕੌਮੀ ਮਾਰਗ।

ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 7 ਜੁਲਾਈ
ਬਿਸਤ ਦੁਆਬ ਨਹਿਰ ਵਿਚ ਮਲਸੀਆਂ ਨੇੜੇ ਤਿੰਨ ਥਾਵਾਂ ’ਤੇ ਪਏ ਪਾੜ ਕਾਰਨ ਕਿਸਾਨਾਂ ਦਾ ਕਰੀਬ 150-200 ਏਕੜ ਝੋਨਾ ਅਤੇ ਕਰੀਬ 70-80 ਏਕੜ ਮੱਕੀ ਪਾਣੀ ਵਿੱਚ ਡੁੱਬ ਗਈ। ਨਹਿਰ ਵਿਚ ਪਏ ਪਾੜਾਂ ਨਾਲ ਮਲਸੀਆਂ ਤੋਂ ਨਕੋਦਰ ਵੱਲ ਨੂੰ ਜਾਂਦੇ ਕੌਮੀ ਸ਼ਾਹਰਾਹ ਦਾ ਇੱਕ ਪਾਸਾ, ਪਿੰਡ ਕਾਂਗਣਾ ਦੇ ਬੱਸ ਅੱਡੇ ਤੋਂ ਬਿੱਲੀ-ਚਾਹਰਮੀ ਦੇ ਬੱਸ ਅੱਡੇ ਤੱਕ ਦਾ ਇੱਕ ਪਾਸਾ ਪੂਰੀ ਤਰਾਂ ਪਾਣੀ ਵਿਚ ਡੁੱਬ ਗਿਆ। ਨਹਿਰੀ ਪਾਣੀ ਨੇ ਰਾਜਸਥਾਨ ਦੇ ਸਾਬਕਾ ਗਵਰਨਰ ਸਰਦਾਰ ਦਰਬਾਰਾ ਸਿੰਘ ਦੀ ਯਾਦਗਾਰ ਨੂੰ ਜਲਥਲ ਕਰ ਦਿਤਾ। ਰਾਸ਼ਟਰੀ ਹਾਈਵੇਅ ਦਾ ਇੱਕ ਪਾਸਾ ਪਾਣੀ ਵਿਚ ਡੁੱਬਣ ਕਾਰਨ ਲੋਕਾਂ ਵੱਲੋਂ ਸੜਕ ਨੂੰ ਇੱਕ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਹੈ। ਪਿੰਡ ਕਾਂਗਣਾ ਅਤੇ ਮਲਸੀਆਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਵਿਚ ਪਏ ਪਾੜ ਨਾਲ ਉਨ੍ਹਾਂ ਦੀ ਸੈਂਕੜੇ ਏਕੜ ਝੋਨੇ ਅਤੇ ਮੱਕੀ ਦੀ ਫ਼ਸਲ ਬੁਰੀ ਤਰ੍ਹਾ ਨੁਕਸਾਨੀ ਗਈ ਹੈ। ਉਨ੍ਹਾਂ ਦੱਸਿਆ ਕਿ ਨਹਿਰ ਵਿਚ ਤਿੰਨ ਥਾਵਾਂ ਤੋਂ ਪਏ ਪਾੜ ਬਾਰੇ ਨਹਿਰੀ ਵਿਭਾਗ ਅਤੇ ਸ਼ਿਵਲ ਪ੍ਰਸ਼ਾਸਨ ਨੂੰ ਫੋਨ ਰਾਹੀਂ ਵਾਰ-ਵਾਰ ਸੂਚਿਤ ਕਰਨ ’ਤੇ ਕੋਈ ਸਾਰ ਨਹੀ ਲਈ ਗਈ। ਇਸ ਕਰਕੇ ਨਹਿਰ ਵਿਚ ਪਏ ਪਾੜਾਂ ਨੂੰ ਲੋਕ ਖੁਦ ਹੀ ਪੂਰ ਰਹੇ ਹਨ। ਪ੍ਰਸ਼ਾਸਨ ਵੱਲੋਂ ਨਹਿਰ ਵਿਚ ਪਏ ਪਾੜਾਂ ਨੂੰ ਪੂਰਨ ਲਈ ਕੋਈ ਉਪਰਾਲਾ ਨਾ ਕੀਤੇ ਜਾਣ ਕਾਰਨ ਲੋਕਾਂ ਵਿਚ ਭਾਰੀ ਰੋੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਨੇ ਬਿਨਾਂ ਖਾਲੇ ਬਣਾਏ ਹੀ ਨਹਿਰ ਦੀ ਸਮਰੱਥਾ ਤੋਂ ਵੱਧ ਪਾਣੀ ਛੱਡ ਦਿੱਤਾ, ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਨਹਿਰ ਵਿਚ ਪਏ ਪਾੜਾਂ ਨੂੰ ਪੂਰਨ ਦਾ ਯੋਗ ਪ੍ਰਬੰਧ ਕਰਕੇ ਬਰਬਾਦ ਹੋਈਆਂ ਫਸਲਾਂ ਦਾ ਕਿਸਾਨਾਂ ਨੂੰ ਢੁਕਵਾ ਮੁਆਵਜ਼ਾ ਦੇਣ। ਨਹਿਰੀ ਵਿਭਾਗ ਦੇ ਐਕਸੀਅਨ ਅਮਿਤ ਸੱਭਰਵਾਲ ਨੇ ਕਿਹਾ ਕਿ ਜਿਉਂ ਹੀ ਉਨ੍ਹਾਂ ਨੂੰ ਨਹਿਰ ਵਿਚ ਪਏ ਪਾੜਾਂ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਜੇਸੀਬੀ ਮਸ਼ੀਨ ਲਿਆ ਕੇ ਪਾੜਾਂ ਨੂੰ ਪੂਰਨ ਦਾ ਕੰਮ ਸ਼ੁਰੂ ਕਰਵਾਇਆ। ਲਗਪਗ ਪਾੜ ਪੂਰ ਦਿੱਤੇ ਗਏ ਹਨ। ਨਹਿਰ ਵਿਚ ਜੋਂ ਬੀਚਾਂ ਛੇਕੇਦਾਰ ਤੋਂ ਲਗਵਾਈਆਂ ਜਾਣੀਆਂ ਹਨ। ਉਹ ਵੀ ਜਲਦ ਹੀ ਲਗਵਾ ਦਿੱਤੀਆਂ ਜਾਣਗੀਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਨੇ ਤਾਂ ਨਹਿਰ ਦੀ ਸਮਰਥਾ ਮੁਤਾਬਕ ਹੀ ਪਾਣੀ ਛੱਡਿਆ ਸੀ, ਪਰ ਪਏ ਭਾਰੀ ਮੀਂਹ ਕਾਰਨ ਅਚਾਨਕ ਪਾਣੀ ਦਾ ਪੱਧਰ ਵਧ ਗਿਆ, ਜੋ ਨਹਿਰ ਦੇ ਟੁੱਟਣ ਦਾ ਕਾਰਨ ਬਣਿਆ।

Advertisement

ਮੀਂਹ ਕਾਰਨ ਇਲਾਕੇ ਦੀਆਂ ਲਿੰਕ ਸੜਕਾਂ ਦਲਦਲ ਬਣੀਆਂ

ਜਲੰਧਰ (ਹਤਿੰਦਰ ਮਹਿਤਾ): ਮੀਂਹ ਪੈਣ ਤੋਂ ਬਾਅਦ ਇਲਾਕੇ ਦੀਆਂ ਲਿੰਕ ਸੜਕਾਂ ਦੀ ਹਾਲਤ ਖਸਤਾ ਹੋ ਗਈ ਹੈ ਜਿਸ ਦਾ ਮੁਖ ਕਾਰਨ ਪਾਣੀ ਦਾ ਨਿਕਾਸ ਨਾ ਹੋਣਾ ਹੈ। ਜਲੰਧਰ ਤੋਂ ਜੰਡੂਸਿੰਘਾ ਵਾਇਆ ਲੰਮਾ ਪਿੰਡ ਦੀ ਹਾਲਤ ਹੁਣ ਜ਼ਿਆਦਾ ਹੀ ਤਰਸਯੋਗ ਹੋ ਗਈ ਹੈ। ਜਿਸ ਕਾਰਨ ਦੋ ਪਹੀਆਂ ਚਾਲਕ ਇਸ ਸੜਕ ਤੋਂ ਲੰਘਣ ਤੋਂ ਗੁਰੇਜ਼ ਕਰਦੇ ਹਨ। ਇਸੇ ਤਰ੍ਹਾਂ ਹਰੀਪੁਰ, ਢਡੋਰ, ਨੌਲੀ ਅਤੇ ਹੋਰ ਪਿੰਡਾਂ ਨੂੰ ਜਾਂਦੀਆਂ ਸੜਕਾਂ ਮੀਂਹ ਤੋਂ ਬਾਅਦ ਟੁੱਟ ਗਈਆਂ ਹਨ। ਇਸੇ ਤਰ੍ਹਾਂ ਸਰਫੇਸ ਵਾਟਰ ਪ੍ਰਾਜੈਕਟ ਜਿਥੇ ਪਾਇਪ ਪਾਏ ਜਾ ਰਹੇ ਹਨ, ਉਹ ਸੜਕਾਂ ਦੀ ਹਾਲਤ ਏਨੀ ਜ਼ਿਆਦਾ ਤਰਸਯੋਗ ਹੋ ਗਈ ਹੈ ਕਿ ਉਥੇ ਕਈ ਕਈ ਫੁੱਟ ਦਲਦਲ ਹੋ ਜਾਣ ਕਾਰਨ ਉਥੋਂ ਪੈਦਲ ਜਾਣ ਵਾਲੇ ਵੀ ਗੁਰੇਜ ਕਰ ਰਹੇ ਹਨ। ਜਗਰਾਵਾਂ ਤੋਂ ਸਿਕੰਦਰਪੁਰ ਅਤੇ ਧੋਗੜੀ ਤੋਂ ਨੂਰਪੁਰ ਤੱਕ ਸੜਕ ਦੀ ਏਨੀ ਮਾੜੀ ਹਾਲਤ ਹੈ ਕਿ ਲੋਕ ਇੱਧਰ ਦੀ ਪਿਛਲੇ ਛੇ ਮਹੀਨਿਆਂ ਤੋਂ ਨਹੀਂ ਆ ਰਹੇ। ਦੂਜੇ ਪਾਸੇ ਇਸ ਪ੍ਰਾਜੈਕਟ ਦੇ ਠੇਕੇਦਾਰ ਵਲੋਂ ਲੋਕਾਂ ਨੂੰ ਆਰਜ਼ੀ ਬਣਾ ਕੇ ਦਿੱਤੀ ਸੜਕ ਦੀ ਵੀ ਇਹੀ ਹਾਲਤ ਹੈ। ਰਸਤਾ ਛੋਟਾ ਹੋਣ ਕਾਰਨ ਰੋਜ਼ਾਨਾ ਹੀ ਦੋ ਪਹੀਆਂ ਚਾਲਕ ਉਸ ਸੜਕ ’ਤੇ ਡਿੱਗਦੇ ਹਨ ਤੇ ਹੋਰ ਵਾਹਨ ਚਾਲਕ ਵਾਲੇ ਵੀ ਦੂਜੇ ਵਾਹਨ ਨੂੰ ਸਾਈਡ ਦਿੰਦੇ ਹੋਏ ਖੇਤਾਂ ਵਿਚ ਫਸ ਜਾਂਦੇ ਹਨ। ਇਸ ਕਾਰਨ ਸਿਕੰਦਰਪੁਰ ਵਾਸੀ ਕਿਤੇ ਹੋਰ ਜਾਣ ਲਈ ਸਿਰਫ਼ ਮਦਾਰਾ ਪਿੰਡ ਰਾਹੀਂ ਜਾਣਾ ਪੈ ਰਿਹਾ ਹੈ। ਇਸ ਸਬੰਧੀ ਪ੍ਰਾਜੈਕਟ ਦੀ ਦੇਖ-ਰੇਖ ਕਰ ਰਹੇ ਐਕਸੀਅਨ ਜਤਿਨ ਵਾਸੂਦੇਵ ਨੇ ਕਿਹਾ ਕਿ ਉਹ ਇਸ ਵੱਲ ਧਿਆਨ ਪਹਿਲ ਦੇ ਆਧਾਰ ’ਤੇ ਦੇਣਗੇ ਤੇ ਸਾਰੇ ਪਿੰਡ ਵਾਸੀਆਂ ਨੂੰ ਕਿਸੇ ਤਰ੍ਹਾਂ ਦਾ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ।

Advertisement
Advertisement
Tags :
ਨਹਿਰਨੇਡ਼ੇਪਾਡ਼ਬਿਸਤ-ਦੁਆਬਮਲਸੀਆਂ