ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ-ਪਾਕਿ ਵਿਚਾਲੇ ਕਸ਼ਮੀਰ ਮੁੱਦੇ ਦਾ ਸ਼ਾਂਤਮਈ ਹੱਲ ਹੋਵੇ: ਫਰਹਾਨ ਹੱਕ

07:13 AM Aug 09, 2024 IST

ਸੰਯੁਕਤ ਰਾਸ਼ਟਰ:

Advertisement

ਸੰਯੁਕਤ ਰਾਸ਼ਟਰ (ਯੂਐੱਨ) ਮੁਖੀ ਅੰਤੋਨੀਓ ਗੁਟੇਰੇਜ਼ ਦੇ ਉਪ ਤਰਜਮਾਨ ਫਰਹਾਨ ਹੱਕ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਆਖਰੀ ਹੱਲ ਯੂਐੱਨ ਚਾਰਟਰ ਤਹਿਤ ਸ਼ਾਂਤਮਈ ਤਰੀਕਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਪੂਰਾ ਸਨਮਾਨ ਕਰਦਿਆਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਗੱਲ ਭਾਰਤ-ਪਾਕਿਸਤਾਨ ਵਿਚਾਲੇ ਹੋਏ 1972 ਦੇ ਸ਼ਿਮਲਾ ਸਮਝੌਤੇ ਜਿਹੜਾ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਨੂੰ ਖਾਰਜ ਕਰਦਾ ਹੈ, ਦੇ ਹਵਾਲੇ ਨਾਲ ਆਖੀ। ਹੱਕ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਕਸ਼ਮੀਰ ’ਤੇ ਸਾਡੇ ਰੁਖ਼ ’ਚ ਕੋਈ ਤਬਦੀਲੀ ਨਹੀਂ ਆਈ ਹੈ।’’ ਹੱਕ ਨੇ ਇਹ ਟਿੱਪਣੀ ਫ਼ਲਸਤੀਨੀ ਪੱਤਰਕਾਰ ਵੱਲੋਂ ਕਸ਼ਮੀਰ ’ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਰੁਖ਼ ਅਤੇ ਜੰਮੂ-ਕਸ਼ਮੀਰ ’ਚ ਧਾਰਾ 370 ਰੱਦ ਹੋਣ ਦੇ ਪੰਜ ਸਾਲਾਂ ਬਾਅਦ ਉੱਥੋਂ ਦੇ ਹਾਲਾਤ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਕੀਤੀ। ਉਨ੍ਹਾਂ ਆਖਿਆ ਕਿ ਸੰਯੁਕਤ ਰਾਸ਼ਟਰ ਦਾ ਰੁਖ਼ ਯੂਐੱਨ ਦੇ ਚਾਰਟਰ ਅਤੇ ਸਲਾਮਤੀ ਕੌਂਸਲ ਦੇ ਲਾਗੂ ਪ੍ਰਬੰਧਾਂ ਦੇ ਅਧਾਰ ’ਤੇ ਤੈਅ ਹੁੰਦਾ ਹੈ। ਹੱਕ ਮੁਤਾਬਕ, ‘‘ਸਕੱਤਰ ਜਨਰਲ ਭਾਰਤ ਤੇ ਪਾਕਿਸਤਾਨ ਵਿਚਾਲੇ ਦੁਵੱਲੇ ਸਬੰਧਾਂ ਨੂੰ ਧਿਆਨ ’ਚ ਰੱਖਦੇ ਹਨ ਜਿਹੜੇ ਸ਼ਿਮਲਾ ਸਮਝੌਤੇ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ।’’ -ਪੀਟੀਆਈ

Advertisement
Advertisement