ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਛੇੜਛਾੜ ਦੇ ਹੋਰ ਕਈ ਦੋਸ਼ ਲੱਗ ਸਕਦੇ ਨੇ: ਬੋਸ

07:06 AM May 04, 2024 IST

ਕੋਲਕਾਤਾ, 3 ਮਈ
ਰਾਜ ਭਵਨ ਦੀ ਇੱਕ ਮਹਿਲਾ ਕਰਮਚਾਰੀ ਵੱਲੋਂ ਛੇੜਛਾੜ ਦਾ ਦੋਸ਼ ਲਾਏ ਜਾਣ ਦੇ ਇੱਕ ਦਿਨ ਮਗਰੋਂ ਪੱਛਮੀ ਬੰਗਾਲ ਦੇ ਰਾਜਪਾਲ ਡਾ. ਸੀਵੀ ਆਨੰਦ ਬੋਸ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹਾਲੇ ਉਨ੍ਹਾਂ ਖ਼ਿਲਾਫ਼ ਅਜਿਹੇ ਹੋਰ ਕਈ ਦੋਸ਼ ਲੱਗਣਗੇ। ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਬੋਸ ਨੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੋਈ ਵੀ ਉਨ੍ਹਾਂ ਨੂੰ ‘ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਅਤੇ ਹਿੰਸਾ ਨੂੰ ਰੋਕਣ ਲਈ ਦ੍ਰਿੜ ਯਤਨਾਂ’ ਤੋਂ ਰੋਕ ਨਹੀਂ ਸਕੇਗਾ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਸਚਾਈ ਦਾ ਪਤਾ ਲਗਾਉਣ ਲਈ ਦੋਸ਼ਾਂ ਦੀ ਨਿਰਪੱਖ ਜਾਂਚ ਮੰਗੀ ਹੈ। ਰਾਜ ਭਵਨ ਤਰਫ਼ੋਂ ਰਿਕਾਰਡ ਕੀਤੇ ਗਏ ਇੱਕ ਬਿਆਨ ਵਿੱਚ ਬੋਸ ਨੇ ਕਿਹਾ, ‘‘ਮੈਂ ਕੁੱਝ ਸਿਆਸੀ ਤਾਕਤਾਂ ਵੱਲੋਂ ਮੇਰੇ ’ਤੇ ਲਗਾਏ ਗਏ ਸਾਰੇ ਦੋਸ਼ਾਂ ਅਤੇ ਲਗਾਤਾਰ ਹਮਲਿਆਂ ਦਾ ਸਵਾਗਤ ਕਰਦਾ ਹਾਂ। ਮੈਂ ਸਮਝਦਾ ਹਾਂ, ਮੇਰੇ ਦੋਸਤੋ, ਹੁਣ ਹੋਰ ਵੀ ਬਹੁਤ ਕੁੱਝ ਹੋਣ ਵਾਲਾ ਹੈ ਪਰ ਇੱਕ ਗੱਲ ਸਪੱਸ਼ਟ ਹੈ, ਕੋਈ ਵੀ ਬੇਤੁਕਾ ਨਾਟਕ ਮੈਨੂੰ ਭ੍ਰਿਸ਼ਟਾਚਾਰ ਨੂੰ ਉਭਾਰਨ ਅਤੇ ਹਿੰਸਾ ’ਤੇ ਰੋਕ ਲਗਾਉਣ ਦੇ ਮੇਰੇ ਦ੍ਰਿੜ ਯਤਨਾਂ ਨੂੰ ਨਹੀਂ ਰੋਕ ਸਕੇਗਾ।’’ ਬੋਸ ਨੇ ਕਿਹਾ, ‘‘ਰਾਜ ਭਵਨ ਵਿੱਚ ਇੱਕ ਹੋਰ ਵੀ ਭਿਆਨਕ ਸਾਜ਼ਿਸ਼ ਰਚੀ ਗਈ ਹੈ।’’ ਉਨ੍ਹਾਂ ਦੋਸ਼ਾਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਇੱਕ ਦਿਨ ਉਨ੍ਹਾਂ ਨੂੰ 1943 ਵਿੱਚ ਬੰਗਾਲ ਦੇ ਭਿਆਨਕ ਕਾਲ ਅਤੇ 1946 ਵਿੱਚ ਕੋਲਕਾਤਾ ’ਚ ਹੋਈਆਂ ਹੱਤਿਆਵਾਂ ਲਈ ਵੀ ਦੋਸ਼ੀ ਠਹਿਰਾਇਆ ਜਾਵੇਗਾ।
ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦੇ ਇਸ ਦਾਅਵੇ ਮਗਰੋਂ ਕਿ ਰਾਜ ਭਵਨ ਵਿੱਚ ਕੰਮ ਕਰ ਰਹੀ ਇੱਕ ਮਹਿਲਾ ਨੇ ਉਨ੍ਹਾਂ ਖ਼ਿਲਾਫ਼ ਛੇੜਛਾੜ ਦੇ ਦੋਸ਼ ਲਗਾਏ ਹਨ, ਬੋਸ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਇਸ ਨਾਲ ਡਰਨਗੇ ਨਹੀਂ ਅਤੇ ਅਖੀਰ ਸਚਾਈ ਦੀ ਜਿੱਤ ਹੋਵੇਗੀ। ਦੂਜੇ ਪਾਸੇ ਸੀਨੀਅਰ ਟੀਐੱਮਸ ਨੇਤਾ ਅਤੇ ਉਦਯੋਗ ਮੰਤਰੀ ਸ਼ਸ਼ੀ ਪਾਂਜਾ ਨੇ ਕਿਹਾ ਕਿ ਇਸ ਪਿੱਛੇ ਪਾਰਟੀ ਦਾ ਕੋਈ ਏਜੰਡਾ ਅਤੇ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ, ‘‘ਰਾਜਪਾਲ ਖ਼ਿਲਾਫ਼ ਇਸ ਤਰ੍ਹਾਂ ਦੇ ਦੋਸ਼ ਪਹਿਲਾਂ ਕਦੇ ਨਹੀਂ ਲੱਗੇ। ਇਸ ਨਾਲ ਯਕੀਨੀ ਤੌਰ ’ਤੇ ਰਾਜਪਾਲ ਦੇ ਅਹੁਦੇ ਦਾ ਮਾਣ ਜ਼ਰੂਰ ਘੱਟ ਹੋਇਆ ਹੈ। ਅਸੀਂ ਮੰਗ ਕਰਦੇ ਹਾਂ ਕਿ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।’’ -ਪੀਟੀਆਈ

Advertisement

Advertisement
Advertisement