ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੱਕ ਹੀ ਦਿਲ ਹੈ, ਕਿੰਨੀ ਵਾਰ ਜਿੱਤੋਗੇ ਦਿਲਜੀਤ ਸਰ: ਹਾਨੀਆ ਆਮਿਰ

08:18 AM Oct 09, 2024 IST

ਨਵੀਂ ਦਿੱਲੀ: ਉੱਘੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੇ ਕਿਹਾ ਕਿ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਲੰਡਨ ਵਿੱਚ ਆਪਣੇ ਸੰਗੀਤ ਪ੍ਰੋਗਰਾਮ ਵਿੱਚ ਉਸ ਨੂੰ ਜੋ ਪਿਆਰ ਅਤੇ ਸਨਮਾਨ ਦਿੱਤਾ, ਉਹ ਉਸ ਲਈ ਯਾਦਗਾਰੀ ਸੀ, ਜਿਸ ਨੂੰ ਉਹ ਕਦੇ ਭੁੱਲ ਨਹੀਂ ਸਕਦੀ। ਪਿਛਲੇ ਹਫ਼ਤੇ ਲੰਡਨ ਵਿੱਚ ਪੰਜਾਬੀ ਗਾਇਕ ਦੁਸਾਂਝ ਦੇ ਪ੍ਰੋਗਰਾਮ ‘ਕਨਸਰਟ’ ਵਿੱਚ ਸ਼ਾਮਲ ਹੋਈ ਹਾਨੀਆ ਨੇ ਇੰਸਟਾਗ੍ਰਾਮ ’ਤੇ ਲਿਖਿਆ ਹੈ, ‘ਦਿਲਜੀਤ ਦੁਸਾਂਝ ਸਰ ਇੱਕ ਹੀ ਦਿਲ ਕਿੰਨੀ ਵਾਰ ਜਿੱਤੋਗੇ।’ ਜ਼ਿਕਰਯੋਗ ਹੈ ਕਿ ਦਿਲਜੀਤ ਵੱਲੋਂ ਹਾਨੀਆ ਨੂੰ ‘ਓ2 ਅਰੀਨਾ’ ਦੇ ਮੰਚ ’ਤੇ ਸੱਦਾ ਦੇਣ ਅਤੇ ਉਸ ਲਈ ਆਪਣਾ ਮਨਪਸੰਦ ਗੀਤ ‘ਲਵਰਜ਼’ ਦਾ ਵੀਡੀਓ ਸ਼ੁੱਕਰਵਾਰ ਨੂੰ ਸ਼ੋਸਲ ਮੀਡੀਆ ’ਤੇ ਆਇਆ। ਇਸ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਸੋਮਵਾਰ ਰਾਤ ਨੂੰ ਹਾਨੀਆ ਨੇ ਸ਼ੋਅ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ਉੱਤੇ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਉਸ ਨੇ ਦਿਲਜੀਤ ਲਈ ਇੱਕ ਭਾਵੁਕ ਪੋਸਟ ਵੀ ਪਾਈ ਹੈ। ਆਪਣੇ ਦੋਸਤਾਂ ਨਾਲ ਸੰਗੀਤ ਸਮਾਗਮ ਵਿੱਚ ਸ਼ਾਮਲ ਹੋਈ ਅਦਾਕਾਰਾ ਨੇ ਦਿਲਜੀਤ ਅਤੇ ਉਸ ਦੀ ਟੀਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਹਾਨੀਆ ਨੇ ਲਿਖਿਆ ਹੈ, ‘ਦਿਲਜੀਤ ਦੁਸਾਂਝ ਸਰ ਇੱਕ ਹੀ ਦਿਲ ਹੈ ਕਿੰਨੀ ਵਾਰ ਜਿੱਤੋਗੇ।’ -ਪੀਟੀਆਈ

Advertisement

Advertisement