For the best experience, open
https://m.punjabitribuneonline.com
on your mobile browser.
Advertisement

ਏਸ਼ਿਆਡ ’ਚ ਪੁਰਸ਼ ਮੁੱਕੇਬਾਜ਼ਾਂ ਨੂੰ ਕੋਈ ਓਲੰਪਿਕ ਕੋਟਾ ਨਹੀਂ

06:53 AM Nov 12, 2023 IST
ਏਸ਼ਿਆਡ ’ਚ ਪੁਰਸ਼ ਮੁੱਕੇਬਾਜ਼ਾਂ ਨੂੰ ਕੋਈ ਓਲੰਪਿਕ ਕੋਟਾ ਨਹੀਂ
Advertisement

ਨਵੀਂ ਦਿੱਲੀ, 11 ਨਵੰਬਰ
ਏਸ਼ਿਆਈ ਖੇਡਾਂ ਵਿਚ ਭਾਰਤ ਨੇ ਚਾਰ ਉਲੰਪਿਕ ਕੋਟੇ ਹਾਸਲ ਕੀਤੇ ਪਰ ਪੁਰਸ਼ ਵਰਗ ਵਿਚ ਨਿਰਾਸ਼ਾ ਹੀ ਹੱਥ ਲੱਗੀ ਜਿਸ ਨਾਲ ਭਾਰਤੀ ਮੁੱਕੇਬਾਜ਼ੀ ਮਹਾਸੰਘ ਭਵਿੱਖ ਦੀ ਯੋਜਨਾ ਉਤੇ ਫੈਸਲਾ ਕਰਨ ਲਈ ਅਗਲੇ ਹਫਤੇ ਬੈਠਕ ਕਰੇਗਾ ਕਿਉਂਕਿ ਪੈਰਿਸ ਉਲੰਪਿਕ ਲਈ ਕੇਵਲ ਦੋ ਕੁਆਲੀਫਾਇਰ ਹੀ ਬਚੇ ਹਨ। ਭਾਰਤੀ ਮੁੱਕੇਬਾਜ਼ੀ ਦਲ ਨੇ ਤਿੰਨ ਤੋਂ ਛੇ ਪੈਰਿਸ ਓਲੰਪਿਕ ਕੋਟੇ ਹਾਸਲ ਕਰਨ ਦੇ ਟੀਚੇ ਨੂੰ ਚਾਰ ਕੋਟੇ ਹਾਸਲ ਕਰ ਕੇ ਪੂਰਾ ਕੀਤਾ। ਪਰ ਇਹ ਸਾਰੇ ਮਹਿਲਾ ਵਰਗ ਵਿਚ ਨਿਕਹਤ ਜ਼ਰੀਨ, ਪ੍ਰੀਤੀ ਪਵਾਰ, ਪਰਵੀਨ ਹੁੱਡਾ ਤੇ ਲਵਲੀਨਾ ਬੋਰਗੋਹੇਨ ਨੇ ਹਾਸਲ ਕੀਤੇ। ਅਗਲਾ ਓਲੰਪਿਕ ਕੁਆਲੀਫਾਇਰ ਇਟਲੀ ਵਿਚ 29 ਫਰਵਰੀ ਤੋਂ 12 ਮਾਰਚ ਤੱਕ ਵਿਸ਼ਵ ਕੁਆਲੀਫਿਕੇਸ਼ਨ ਟੂੁਰਨਾਮੈਂਟ ਹੈ ਤੇ ਹਾਈ ਪਰਫਾਰਮੈਂਸ ਇਕਾਈ ਨੇ ਕੁਝ ਪ੍ਰਸਤਾਵ ਰੱਖੇ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×