ਸਿੰਗਾਪੁਰ ’ਚ ਕਰੋਨਾ ਦੀ ਨਵੀਂ ਲਹਿਰ ਤੋਂ ਡਰਨ ਦੀ ਲੋੜ ਨਹੀਂ: ਤਾਮਿਲਨਾਡੂ ਸਰਕਾਰ
06:48 AM May 23, 2024 IST
ਚੇਨੱਈ:
Advertisement
ਤਾਮਿਲਨਾਡੂ ਸਰਕਾਰ ਦੇ ਇੱਕ ਉੱਚ ਅਧਿਕਾਰੀ ਨੇ ਅੱਜ ਕਿਹਾ ਕਿ ਸਿੰਗਾਪੁਰ ’ਚ ਆਈ ਕਰੋਨਾਵਾਇਰਸ ਦੀ ਨਵੀਂ ਲਹਿਰ ਤੋਂ ‘ਮਾਮੂਲੀ ਇਨਫੈਕਸ਼ਨ’ ਹੁੰਦੀ ਹੈ, ਜਿਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਸੂਬੇ ਕੋਲ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਲੋੜੀਂਦਾ ਬੁਨਿਆਦੀ ਢਾਂਚਾ ਮੌਜੂਦ ਹੈ। ਲੋਕ ਸਿਹਤ ਅਤੇ ਨਿਵਾਰਕ ਮੈਡੀਸਨ ਡਾਇਰੈਕਟੋਰੇਟ (ਡੀਪੀਐੱਚਪੀਐੱਮ) ਦੇ ਡਾਇਰੈਕਟਰ ਡਾ. ਟੀਐੱਸ ਸੇਵਲਾਵਿਨੈਗਮ ਨੇ ਕਿਹਾ ਕਿ ਸਿੰਗਾਪੁਰ ’ਚ ਮਹਾਂਮਾਰੀ ਦੇ ਅਸਰ ਕਾਰਨ ਬਹੁਤੇ ਲੋਕ ਹਸਪਤਾਲਾਂ ’ਚ ਦਾਖਲ ਨਹੀਂ ਹੋਏ ਹਨ। ਉਨ੍ਹਾਂ ਕਿਹਾ, ‘‘ਪਿਛਲੇ ਕੁਝ ਹਫ਼ਤਿਆਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਸਿੰਗਾਪੁਰ ਵਰਗੇ ਦੱਖਣ ਏਸ਼ਿਆਈ ਮੁਲਕਾਂ ’ਚ ਕਰੋਨਾ ਦੇ ਕੇਸ ਵਧੇ ਹਨ। ਹਾਲਾਂਕਿ ਜਿੱਥੋਂ ਤੱਕ ਤਾਮਿਲਨਾਡੂ ਦਾ ਸਵਾਲ ਹੈ, ਇਥੇ ਕਿਸੇ ਵੀ ਖਦਸ਼ੇ ਦੀ ਕੋਈ ਲੋੜ ਨਹੀਂ ਹੈ। ਸਿੰਗਾਪੁਰ ’ਚ ਕਰੋਨਾ ਦੇ ‘ਓਮੀਕਰੋਨ’ ਵੇਰੀਐਂਟ ਦੇ ਸਬ-ਵੇਰੀਐਂਟ ਕੇਪੀ.2 ਦੇ ਕੇਸ ਮਿਲੇ ਹਨ ਅਤੇ ਇਸ ਲਾਗ ਦੇ ਕੇਸ ਭਾਰਤ ਦੇ ਕੁਝ ਹਿੱਸਿਆਂ ’ਚ ਵੀ ਮਿਲੇ ਹਨ।’ ’-ਪੀਟੀਆਈ
Advertisement
Advertisement