ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਮਾਲਦੀਵ ਤੇ ਭਾਰਤ ’ਚ ਕੋਈ ਗਲਤਫ਼ਹਿਮੀ ਨਹੀਂ’

07:54 AM Sep 16, 2024 IST

ਮਾਲੇ, 15 ਸਤੰਬਰ
ਵਿਦੇਸ਼ ਮੰਤਰੀ ਮੂਸਾ ਜ਼ਮੀਰ ਨੇ ਮੰਨਿਆ ਹੈ ਕਿ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਅਗਵਾਈ ਹੇਠਲੀ ਸਰਕਾਰ ਦੇ ਸ਼ੁਰੂਆਤੀ ਦਿਨਾਂ ’ਚ ਮਾਲਦੀਵ-ਭਾਰਤ ਸਬੰਧਾਂ ’ਚ ਮੁਸ਼ਕਲਾਂ ਦੇਖੀਆਂ ਗਈਆਂ ਪਰ ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਨੇ ਆਪਸੀ ਗਲਤਫਹਿਮੀਆਂ ਦੂਰ ਕਰ ਲਈਆਂ ਹਨ। ਜ਼ਮੀਰ ਨੇ ਇਹ ਟਿੱਪਣੀ ਸ੍ਰੀਲੰਕਾ ਦੀ ਯਾਤਰਾ ਦੌਰਾਨ ਕੀਤੀ ਜਿੱਥੇ ਉਨ੍ਹਾਂ ਅਹਿਮ ਭਾਈਵਾਲਾਂ ਖਾਸ ਕਰਕੇ ਚੀਨ ਤੇ ਭਾਰਤ ਨਾਲ ਹਿੰਦ ਮਹਾਸਾਗਰ ਦੀਪ ਸਮੂਹ ਦੇ ਸਬੰਧਾਂ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਮੁਇਜ਼ੂ ਵੱਲੋਂ ਮਾਲਦੀਵ ਤੋਂ ਭਾਰਤੀ ਸੈਨਿਕਾਂ ਦੀ ਇੱਕ ਛੋਟੀ ਟੁਕੜੀ ਨੂੰ ਹਟਾਉਣ ਤੋਂ ਬਾਅਦ ਭਾਰਤ ਨਾਲ ਸਬੰਧ ਤਣਾਅਪੂਰਨ ਹੋ ਗਏ ਸਨ। ਜ਼ਮੀਰ ਨੇ ਕਿਹਾ ਕਿ ਭਾਰਤੀ ਸੈਨਿਕਾਂ ਦੀ ਵਾਪਸੀ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਈਆਂ ਗਲਤਫਹਿਮੀਆਂ ਦੂਰ ਹੋ ਗਈਆਂ ਹਨ। ਉਨ੍ਹਾਂ ਕਿਹਾ, ‘ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੀ ਸਰਕਾਰ ਦੀ ਸ਼ੁਰੂਆਤ ’ਚ (ਭਾਰਤ ਨਾਲ) ਸਾਡੇ ਕੁਝ ਮਤਭੇਦ ਸਨ।’ ਉਨ੍ਹਾਂ ਕਿਹਾ, ‘ਸਾਡੇ ਚੀਨ ਤੇ ਭਾਰਤ ਦੋਵਾਂ ਨਾਲ ਚੰਗੇ ਸਬੰਧ ਹਨ ਅਤੇ ਦੋਵੇਂ ਮੁਲਕ ਲਗਾਤਾਰ ਮਾਲਦੀਵ ਦੀ ਹਮਾਇਤ ਕਰ ਰਹੇ ਹਨ।’ ਚੀਨ ਪੱਖੀ ਝੁਕਾਅ ਰੱਖਣ ਲਈ ਜਾਣੇ ਜਾਂਦੇ ਮੁਇਜ਼ੂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਮਾਲਦੀਵ ਨਾਲ ਭਾਰਤ ਦੇ ਸਬੰਧ ਤਣਾਅਪੂਰਨ ਹੋ ਗਏ ਸਨ। ਸਹੁੰ ਚੁੱਕਣ ਤੋਂ ਕੁਝ ਘੰਟੇ ਬਾਅਦ ਹੀ ਉਨ੍ਹਾਂ ਭਾਰਤ ਵੱਲੋਂ ਮਾਲਦੀਵ ਨੂੰ ਤੋਹਫ਼ੇ ’ਚ ਦਿੱਤੇ ਗਏ ਤਿੰਨ ਹਵਾਈ ਜਹਾਜ਼ ਪਲੈਟਫਾਰਮਾਂ ’ਤੇ ਤਾਇਨਾਤ ਭਾਰਤੀ ਸੈਨਿਕਾਂ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਸੀ। ਦੋਵਾਂ ਧਿਰਾਂ ਵਿਚਾਲੇ ਗੱਲਬਾਤ ਮਗਰੋਂ ਭਾਰਤੀ ਸੈਨਿਕਾਂ ਦੀ ਥਾਂ ਸਿਵਲ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। -ਪੀਟੀਆਈ

Advertisement

Advertisement