ਊਧਵ ਦੀ ਸ਼ਿਵ ਸੈਨਾ ਤੇ ਏਆਈਐੱਮਆਈਐੱਮ ’ਚ ਕੋਈ ਫ਼ਰਕ ਨਹੀਂ: ਏਕਨਾਥ ਸ਼ਿੰਦੇ
08:51 AM Oct 13, 2024 IST
ਮੁੰਬਈ, 12 ਅਕਤੂਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ’ਚ ਮਹਾ ਵਿਕਾਸ ਅਗਾੜੀ (ਐੱਮਵੀਏ) ਦੀ ਕਾਮਯਾਬੀ ਥੋੜੇ ਸਮੇਂ ਲਈ ਹੈ, ਜਿਸ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਦੁਹਰਾਇਆ ਨਹੀਂ ਜਾ ਸਕੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਮੁੜ ਤੋਂ ਸ਼ਿਵ ਸੈਨਾ-ਭਾਜਪਾ ਗੱਠਜੋੜ ਦੀ ਸਰਕਾਰ ਬਣੇਗੀ। ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ’ਚ ਸ਼ਿਵ ਸੈਨਾ ਦੀ ਦਸਹਿਰਾ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਿੰਦੇ ਨੇ ਊਧਵ ਠਾਕਰੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ (ਯੂਬੀਟੀ) ਦੀ ਤੁਲਨਾ ਅਸਦ-ਉਦ-ਦੀਨ ਓਵਾਇਸੀ ਦੀ ਆਲ ਇੰਡੀਆ ਮਜਿਲਸ-ਏ-ਇਤੇਹਾਦੁਲ ਮੁਸਲਮੀਨ (ਏਆਈਐੱਮਆਈਐੱਮ) ਨਾਲ ਕੀਤੀ। ਜੂਨ 2022 ’ਚ ਊਧਵ ਠਾਕਰੇ ਖ਼ਿਲਾਫ਼ ਆਪਣੀ ਬਗ਼ਾਵਤ ਨੂੰ ਚੇਤੇ ਕਰਦਿਆਂ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਅਸਲੀ ਸ਼ਿਵ ਸੈਨਾ ਨੂੰ ਅਜਿਹੇ ਲੋਕਾਂ ਤੋਂ ਮੁਕਤ ਕਰਵਾਇਆ ਜਿਨ੍ਹਾਂ ਬਾਲਾਸਾਹੇਬ ਠਾਕਰੇ ਦੇ ਆਦਰਸ਼ਾਂ ਨਾਲ ਧਰੋਹ ਕਮਾਇਆ ਸੀ। -ਪੀਟੀਆਈ
Advertisement
Advertisement