ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਵੀਨ ਬਾਬੂ ਦੀ ਤਬੀਅਤ ਖ਼ਰਾਬ ਹੋਣ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ: ਮੋਦੀ

07:09 AM May 30, 2024 IST
ਬਾਲਾਸੌਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਏਐੱਨਆਈ

* ਉੜੀਸਾ ਵਿੱਚ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ’ਤੇ ਕੀਤੇ ਤਿੱਖੇ ਹਮਲੇ
* ਨਵੀਨ ਪਟਨਾਇਕ ਵੱਲੋਂ ਕੇਂਦਰ ’ਤੇ ਅਫ਼ਵਾਹਾਂ ਫੈਲਾਉਣ ਦਾ ਦੋਸ਼

Advertisement

ਬਾਰੀਪਾੜਾ/ਬਾਲਾਸੌਰ, 29 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸਿਹਤ ਅਚਾਨਕ ਵਿਗੜਨ ਪਿੱਛੇ ‘ਸਾਜ਼ਿਸ਼’ ਦਾ ਖ਼ਦਸ਼ਾ ਜਤਾਉਂਦਿਆਂ ਬੁੱਧਵਾਰ ਨੂੰ ਵਾਅਦਾ ਕੀਤਾ ਕਿ ਸੂਬੇ ’ਚ ਭਾਜਪਾ ਦੀ ਸਰਕਾਰ ਬਣੀ ਤਾਂ ਉਹ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾਏਗੀ। ਉਧਰ ਨਵੀਨ ਪਟਨਾਇਕ ਨੇ ਕਿਹਾ ਕਿ ਉਨ੍ਹਾਂ ਦੀ ਤਬੀਅਤ ਬਿਲਕੁਲ ਠੀਕ-ਠਾਕ ਹੈ ਅਤੇ ਉਹ ਆਪਣੀ ਪਾਰਟੀ ਬੀਜੇਡੀ ਲਈ ਸੂਬੇ ’ਚ ਲਗਾਤਾਰ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਭਾਜਪਾ ਆਗੂ ਸਿਹਤ ਨੂੰ ਲੈ ਕੇ ਅਫ਼ਵਾਹਾਂ ਉਡਾ ਰਹੇ ਹਨ ਅਤੇ ਜੇਕਰ ਮੋਦੀ ਨੂੰ ਇੰਨੀ ਫਿਕਰ ਹੁੰਦੀ ਤਾਂ ਉਹ ਫੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛ ਸਕਦੇ ਸਨ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦਾਅਵਾ ਕੀਤਾ ਕਿ ਪੰਜ ਦਹਾਕੇ ਮਗਰੋਂ ਕੇਂਦਰ ’ਚ ਲਗਾਤਾਰ ਤੀਜੀ ਵਾਰ ਪੂਰਨ ਬਹੁਮਤ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ,‘‘ਸਵਾਲ ਇਹ ਹੈ ਕਿ ਕੀ ਨਵੀਨ ਬਾਬੂ ਦੀ ਤਬੀਅਤ ਖ਼ਰਾਬ ਹੋਣ ਪਿੱਛੇ ਕੋਈ ਸਾਜ਼ਿਸ਼ ਹੈ? ਇਹ ਉੜੀਸਾ ਦੇ ਲੋਕਾਂ ਨੂੰ ਜਾਣਨ ਦਾ ਪੂਰਾ ਹੱਕ ਹੈ। ਕਿਤੇ ਇਸ ’ਚ ਉਸ ਲਾਬੀ ਦਾ ਹੱਥ ਤਾਂ ਨਹੀਂ ਹੈ ਜੋ ਨਵੀਨ ਬਾਬੂ ਦੇ ਨਾਮ ’ਤੇ ਪਰਦੇ ਪਿੱਛੇ ਉੜੀਸਾ ’ਚ ਸੱਤਾ ਭੋਗ ਰਹੇ ਹਨ।’’ ਤਾਮਿਲਨਾਡੂ ਨਾਲ ਸਬੰਧ ਰੱਖਣ ਵਾਲੇ ਅਤੇ ਪਟਨਾਇਕ ਦੇ ਨੇੜਲੇ ਬੀਜੂ ਜਨਤਾ ਦਲ ਦੇ ਆਗੂ ਵੀਕੇ ਪਾਂਡੀਅਨ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਪੂਰਾ ਉੜੀਸਾ ਚਾਹੁੰਦਾ ਹੈ ਕਿ ਕੋਈ ਉੜੀਆ ਹੀ ਸੂਬੇ ਦਾ ਮੁੱਖ ਮੰਤਰੀ ਬਣੇ। ਉਨ੍ਹਾਂ ਕਿਹਾ ਕਿ ਉੜੀਸਾ ਦੇ ਲੋਕਾਂ ਨੇ ਸੂਬੇ ’ਚ ਬੀਜੇਡੀ ਦੇ 25 ਸਾਲ ਦੇ ਰਾਜ ’ਤੇ ਪੂਰਨ ਵਿਰਾਮ ਲਗਾਉਣ ਦਾ ਫ਼ੈਸਲਾ ਲਿਆ ਹੈ। ਪਟਨਾਇਕ ਦੀ ਸਿਹਤ ਬਾਰੇ ਪ੍ਰਧਾਨ ਮੰਤਰੀ ਦੀ ਟਿੱਪਣੀ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੇ ਉਸ ਬਿਆਨ ਦੇ ਇਕ ਦਿਨ ਬਾਅਦ ਆਈ ਹੈ ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਪਾਂਡੀਅਨ ਉੜੀਸਾ ਦੇ ਮੁੱਖ ਮੰਤਰੀ ਦੇ ਹੱਥ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰ ਰਹੇ ਹਨ। ਸਰਮਾ ਨੇ ਇਕ ਵੀਡੀਓ ਸਾਂਝਾ ਕੀਤਾ ਸੀ ਜਿਸ ’ਚ ਇਕ ਚੋਣ ਰੈਲੀ ’ਚ ਭਾਸ਼ਨ ਦਿੰਦਿਆਂ ਪਟਨਾਇਕ ਦਾ ਹੱਥ ਤੇਜ਼ੀ ਨਾਲ ਕੰਬ ਰਿਹਾ ਸੀ ਅਤੇ ਇਸ ਨੂੰ ਦੇਖ ਕੇ ਪਾਂਡੀਅਨ ਨੇ ਉਨ੍ਹਾਂ ਦਾ ਹੱਥ ਮੇਜ਼ ’ਤੇ ਰੱਖ ਦਿੱਤਾ ਸੀ। ਸਰਮਾ ਦੀ ਟਿੱਪਣੀ ਦੇ ਜਵਾਬ ’ਚ ਪਟਨਾਇਕ ਨੇ ਇਕ ਵੀਡੀਓ ਸੁਨੇਹੇ ’ਚ ਕਿਹਾ ਸੀ ਕਿ ਭਾਜਪਾ ਗ਼ੈਰ ਮੁੱਦਿਆਂ ਨੂੰ ਮੁੱਦਾ ਬਣਾਉਣ ਲਈ ਜਾਣੀ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਦੇ ਹੱਥਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ। -ਪੀਟੀਆਈ

‘ਪੱਛਮੀ ਬੰਗਾਲ ਦੇ ਸਰਹੱਦੀ ਇਲਾਕਿਆਂ ’ਚ ਘੁਸਪੈਠ ਕਾਰਨ ਹਾਲਾਤ ਬਦਲ ਰਹੇ ਨੇ’

ਕਾਕਦਵੀਪ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ਦੇ ਸਰਹੱਦੀ ਇਲਾਕਿਆਂ ’ਚ ਘੁਸਪੈਠ ਕਾਰਨ ਉਥੋਂ ਦੇ ਹਾਲਾਤ ਬਦਲ ਰਹੇ ਹਨ ਅਤੇ ਗ਼ੈਰਕਾਨੂੰਨੀ ਢੰਗ ਨਾਲ ਸੂਬੇ ’ਚ ਦਾਖ਼ਲ ਹੋਣ ਵਾਲੇ ਲੋਕ ਸਥਾਨਕ ਨੌਜਵਾਨਾਂ ਦੇ ਮੌਕਿਆਂ ਨੂੰ ਖੋਹ ਰਹੇ ਹਨ। ਮੋਦੀ ਨੇ ਇਹ ਵੀ ਦਾਅਵਾ ਕੀਤਾ ਕਿ ਸੂਬੇ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਫਰਜ਼ੀ ਜਾਤੀ ਸਰਟੀਫਿਕੇਟ ਜਾਰੀ ਕਰਕੇ ‘ਮੂਲ’ ਓਬੀਸੀਜ਼ ਦੇ ਹੱਕ ਮੁਸਲਮਾਨਾਂ ਨੂੰ ਦੇ ਰਹੀ ਹੈ। ਸੂਬੇ ’ਚ ਅੱਜ ਆਪਣੀ ਆਖਰੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਟੀਐੱਮਸੀ ਆਗੂ ਸੀਏਏ ਬਾਰੇ ਝੂਠ ਫੈਲਾ ਰਹੇ ਹਨ ਜਦਕਿ ਪਾਰਟੀ ਤੁਸ਼ਟੀਕਰਨ ਦੀ ਸਿਆਸਤ ਕਰ ਰਹੀ ਹੈ ਤਾਂ ਜੋ ਗ਼ੈਰਕਾਨੂੰਨੀ ਘੁਸਪੈਠੀਆਂ ਨੂੰ ਬੰਗਾਲ ’ਚ ਵਸਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਤੂਆ ਭਾਈਚਾਰੇ ਦੇ ਮੈਂਬਰਾਂ ਨੂੰ ਭਾਰਤੀ ਨਾਗਰਿਕਤਾ ਮਿਲ ਕੇ ਰਹੇਗੀ। ਟੀਐੱਮਸੀ ਨਹੀਂ ਚਾਹੁੰਦੀ ਕਿ ਬੰਗਾਲ ’ਚ ਹਿੰਦੂ ਅਤੇ ਮਾਤੂਆ ਇਕੱਠੇ ਰਹਿਣ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ 4 ਜੂਨ ਨੂੰ ਵੋਟਾਂ ਦੀ ਗਿਣਤੀ ਮਗਰੋਂ ਟੀਐੱਮਸੀ ਦੇ ਲੋਕ ਭੱਜ ਜਾਣਗੇ। -ਪੀਟੀਆਈ

Advertisement

Advertisement
Advertisement