ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਿੰਦੀ ਤੇ ਹੋਰ ਭਾਸ਼ਾਵਾਂ ਵਿਚਾਲੇ ਕੋਈ ਮੁਕਾਬਲਾ ਨਹੀਂ, ਉਹ ਦੋਸਤ ਹਨ: ਅਮਿਤ ਸ਼ਾਹ

12:35 PM Sep 14, 2024 IST

ਨਵੀਂ ਦਿੱਲੀ, 14 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਰਾਜਭਾਸ਼ਾ ਹਿੰਦੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚਾਲੇ ਕੋਈ ਮੁਕਾਬਲਾ ਨਹੀਂ ਹੈ ਬਲਕਿ ਉਹ ਦੋਸਤ ਹਨ ਅਤੇ ਇਕ-ਦੂਜੇ ਦੀਆਂ ਪੂਰਕ ਹਨ।
ਦੇਸ਼ ਵਾਸੀਆਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੰਦਿਆਂ ਸ਼ਾਹ ਨੇ ਕਿਹਾ ਕਿ ਸੰਵਿਧਾਨ ਸਭਾ ਦੀ ਇਹ ਭਾਵਨਾ ਸੀ ਕਿ ਦੇਸ਼ ਦੇ ਸਾਰੇ ਨਾਗਰਿਕ ਇਕ-ਦੂਜੇ ਨਾਲ ਕਿਸੇ ਭਾਰਤੀ ਭਾਸ਼ਾ ਵਿੱਚ ਸੰਵਾਦ ਕਰਨ ਭਾਵੇਂ ਉਹ ਹਿੰਦੀ ਹੋਵੇ, ਤਾਮਿਲ, ਤੇਲਗੂ, ਮਲਿਆਲਮ ਜਾਂ ਗੁਜਰਾਤੀ ਹੋਵੇ। ਇਕ ਵੀਡੀਓ ਸੁਨੇਹੇ ਵਿੱਚ ਸ਼ਾਹ ਨੇ ਕਿਹਾ, ‘‘ਹਿੰਦੀ ਨੂੰ ਮਜ਼ਬੂਤ ਕਰਨ ਨਾਲ, ਇਹ ਸਾਰੀਆਂ ਭਾਸ਼ਾਵਾਂ ਲਚਕਦਾਰ ਤੇ ਖੁਸ਼ਹਾਲ ਹੋ ਜਾਣਗੀਆਂ ਅਤੇ ਸਦਭਾਵਨਾ ਨਾਲ ਸਾਰੀਆਂ ਭਾਸ਼ਾਵਾਂ ਸਾਡੇ ਸਭਿਆਚਾਰ, ਇਤਿਹਾਸ, ਸਾਹਿਤ, ਵਿਆਕਰਨ ਅਤੇ ‘ਸੰਸਕਾਰ’ ਅੱਗੇ ਲੈ ਕੇ ਜਾਣਗੀਆਂ।’’ ਉਨ੍ਹਾਂ ਕਿਹਾ ਕਿ ਇਸ ਸਾਲ ਹਿੰਦੀ ਦਿਵਸ ਹਰੇਕ ਲਈ ਕਾਫੀ ਅਹਿਮੀਅਤ ਰੱਖਦਾ ਹੈ ਕਿਉਂਕਿ 14 ਸਤੰਬਰ 1949 ਨੂੰ ਭਾਰਤ ਦੀ ਸੰਵਿਧਾਨ ਸਭਾ ਵੱਲੋਂ ਹਿੰਦੀ ਨੂੰ ਦੇਸ਼ ਦੀ ਰਾਜਭਾਸ਼ਾ ਵੱਲੋਂ ਅਪਣਾਇਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 75 ਸਾਲ ਹੋ ਗਏ ਹਨ ਅਤੇ ਇਸ ਸਾਲ ਦੇਸ਼ ਰਾਜਭਾਸ਼ਾ ਦੀ ਡਾਇਮੰਡ ਜੁਬਲੀ ਮਨਾਉਣ ਜਾ ਰਿਹਾ ਹੈ। ਉਨ੍ਹਾਂ ਸਾਰੇ ਦੇਸ਼ ਵਾਸੀਆਂ ਨੂੰ ਹਿੰਦੀ ਦਿਵਸ ਮੌਕੇ ਹਿੰਦੀ ਅਤੇ ਸਥਾਨਕ ਭਾਸ਼ਾਵਾਂ ਨੂੰ ਮਜ਼ਬੂਤ ਕਰਨ ਦੀ ਸਹੁੰ ਚੁੱਕਣ ਦੀ ਅਪੀਲ ਕੀਤੀ।

Advertisement

ਇਸੇ ਦੌਰਾਨ ਗ੍ਰਹਿ ਮੰਤਰੀ ਨੇ ਹਿੰਦੀ ਦਿਵਸ ਸਬੰਧੀ ਹੋਏ ਵੱਖ-ਵੱਖ ਸਮਾਗਮਾਂ ਵਿੱਚ ਵੀ ਸ਼ਮੂਲੀਅਤ ਕੀਤੀ।  -ਪੀਟੀਆਈ

Advertisement
Advertisement