ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਮੇਟੀਆਂ ਦੇ ਪੈਸੇ ਲੈ ਕੇ ਫ਼ਰਾਰ ਮੁਲਜ਼ਮ ਦੀ ਕੋਈ ਸੂਹ ਨਹੀਂ

07:17 AM Sep 07, 2024 IST

ਬੀਰਬਲ ਰਿਸ਼ੀ
ਸ਼ੇਰਪੁਰ, 6 ਸਤੰਬਰ
ਸ਼ੇਰਪੁਰ ’ਚ ਲੋਕਾਂ ਤੋਂ ਕਮੇਟੀਆਂ ਪਵਾਕੇ ਉਨ੍ਹਾਂ ਦੀ ਮੋਟੀ ਰਾਸ਼ੀ ਲੈ ਕੇ ਰੂਪੋਸ਼ ਹੋਏ ਸ਼ੇਰਪੁਰ ਦੇ ਇੱਕ ਵਿਆਕਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਪਰਚਾ ਦਰਜ਼ ਹੋਣ ਦੇ 12 ਦਿਨਾਂ ਬਾਅਦ ਮੁਲਜ਼ਮ ਹਾਲੇ ਵੀ ਪੁਲੀਸ ਦੀ ਗ੍ਰਿਫ਼ਤ ’ਚੋ ਬਾਹਰ ਹਨ। ਉਧਰ ਦਸ ਦਰਖਾਸਤਾਂ ਹੋਰ ਪੁੱਜਣ ਨਾਲ ਗਬਨ ਦੀ ਰਾਸ਼ੀ 11 ਲੱਖ ਤੋਂ ਵਧ ਕੇ 87 ਲੱਖ ਤੱਕ ਪੁੱਜ ਗਈ ਹੈ। ਜਾਣਕਾਰੀ ਅਨੁਸਾਰ ਬੀਤੀ 26 ਅਗਸਤ ਨੂੰ ਸੁਨੀਲ ਕੁਮਾਰ ਸ਼ੇਰਪੁਰ ਦੇ ਪੀੜਤ ਪਰਿਵਾਰ ਵੱਲੋਂ 11 ਲੱਖ ਦੀ ਕਥਿਤ ਠੱਗੀ ਦਾ ਪਰਚਾ ਦਰਜ ਕਰਵਾਇਆ ਗਿਆ, ਜਿਸ ਮਗਰੋਂ ਪੁਲੀਸ ਕੋਲ ਆਏ ਦਿਨ ਨਵੀਂਆਂ ਦਰਖਾਸਤਾਂ ਪੁੱਜ ਰਹੀਆਂ ਹਨ।
ਸੁਨੀਲ ਕੁਮਾਰ ਨੇ ਦੋਸ਼ ਲਾਇਆ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੈਸ਼ਨ ਕੋਰਟ ’ਚੋ ਜ਼ਮਾਨਤ ਰੱਦ ਹੋਣ ਦੇ ਬਾਵਜੂਦ ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਤਾਂ ਦੂਰ ਉਨ੍ਹਾਂ ਦੇ ਘਰ ਇੱਕ ਵਾਰ ਛਾਪੇਮਾਰੀ ਵੀ ਨਹੀਂ ਕੀਤੀ। ਜਾਂਚ ਅਫ਼ਸਰ ਏਐਸਆਈ ਗੁਰਪਾਲ ਸਿੰਘ ਨੇ ਸੰਪਰਕ ਕਰਨ ’ਤੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ। ਉਨ੍ਹਾਂ ਮੁਲਜ਼ਮਾਂ ਦੀ ਜ਼ਮਾਨਤ ਰੱਦ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਦੋਂ ਅਦਾਲਤ ਵਿੱਚ ਮੁਲਜ਼ਮ ਦੀ ਜ਼ਮਾਨਤ ਲੱਗ ਜਾਂਦੀ ਹੈ ਤਾਂ ਪੁਲੀਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੀ।
ਪੁਲੀਸ ਵੱਲੋਂ ਹਾਲੇ ਤੱਕ ਛਾਪੇ ਨਾ ਮਾਰਨ ਸਬੰਧੀ ਉਨ੍ਹਾਂ ਕਿਹਾ, ‘‘ਅਜਿਹਾ ਲੋਕਾਂ ਨੂੰ ਲਗਦਾ ਹੋਊ।’’ ਏਐੱਸਆਈ ਨੇ ਦੱਸਿਆ ਕਿ ਜਿਹੜੀਆਂ ਦਰਖਾਸਤਾਂ ਹੋਰ ਆ ਰਹੀਆਂ ਹਨ, ਉਨ੍ਹਾਂ ਨੂੰ ਪਹਿਲਾ ਦਰਜ ਪਰਚੇ ਨਾਲ ਅਟੈਚ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹੁਣ ਤੱਕ ਤਕਰੀਬਨ 10 ਦਰਖਾਸਤਾਂ ਆਈਆਂ ਹਨ, ਜਿਸ ਕਰ ਕੇ ਕਮੇਟੀਆਂ ਦੀ ਬਣਦੀ ਰਾਸ਼ੀ 11 ਲੱਖ ਤੋਂ ਵਧ 87 ਲੱਖ ਤੱਕ ਪਹੁੰਚ ਚੁੱਕੀ ਹੈ।

Advertisement

Advertisement