For the best experience, open
https://m.punjabitribuneonline.com
on your mobile browser.
Advertisement

ਰਾਸ਼ਟਰਵਾਦ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ: ਧਨਖੜ

11:20 AM Sep 08, 2024 IST
ਰਾਸ਼ਟਰਵਾਦ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ  ਧਨਖੜ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਉਨ੍ਹਾਂ ਦੀ ਪਤਨੀ ਸੁਦੇਸ਼ ਧਨਖੜ ਦਾ ਸਨਮਾਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਗੋਰਖਪੁਰ, 7 ਸਤੰਬਰ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਨਾਗਰਿਕਾਂ ਨੂੰ ਰਾਸ਼ਟਰਵਾਦ ’ਤੇ ਸਮਝੌਤਾ ਕਰਨ ਖ਼ਿਲਾਫ਼ ਸੁਚੇਤ ਕਰਦਿਆਂ ਇਸ ਨੂੰ ‘ਰਾਸ਼ਟਰ ਨਾਲ ਧੋਖਾ’ ਕਰਾਰ ਦਿੱਤ। ਉਨ੍ਹਾਂ ਕਿਹਾ, ‘ਜਿੱਥੇ ਵੀ ਕੋਈ ਰਾਸ਼ਟਰ ’ਤੇ ਸਵਾਲ ਚੁੱਕੇਗਾ ਤਾਂ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਨਾ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਵਿੱਚ ਇੱਕ ਵੱਖਰੀ ਅਤੇ ਮਜ਼ਬੂਤ ​​ਪਛਾਣ ਬਣਾਈ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਧਨਖੜ ਨੇ ਅੱਜ ਗੋਰਖਪੁਰ ਵਿੱਚ ਉੱਤਰ ਪ੍ਰਦੇਸ਼ ਸੈਨਿਕ ਸਕੂਲ ਦੇ ਉਦਘਾਟਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ 600 ਅਰਬ ਡਾਲਰ ਦੇ ਵਿਦੇਸ਼ੀ ਮੁਦਰਾ ਭੰਡਾਰ ਨਾਲ ਭਾਰਤ ਉਨ੍ਹਾਂ ਦਿਨਾਂ ਤੋਂ ਬਹੁਤ ਅੱਗੇ ਨਿਕਲ ਆਇਆ ਹੈ, ਜਦੋਂ ਉਸ ਨੂੰ ਵਿੱਤੀ ਸੰਕਟ ਤੋਂ ਉੱਭਰਨ ਲਈ ਆਪਣਾ ਸੋਨਾ ਗਹਿਣੇ ਰੱਖਣਾ ਪਿਆ ਸੀ। ਧਨਖੜ ਨੇ ਕਿਹਾ, ‘ਜੇਕਰ ਅਸੀਂ ਰਾਸ਼ਟਰਵਾਦ ਨਾਲ ਸਮਝੌਤਾ ਕਰਦੇ ਹਾਂ ਤਾਂ ਇਹ ਰਾਸ਼ਟਰ ਨਾਲ ਵਿਸ਼ਵਾਸਘਾਤ ਹੋਵੇਗਾ। ਜੋ ਲੋਕ ਅਜਿਹਾ ਕਰ ਰਹੇ ਹਨ, ਉਨ੍ਹਾਂ ਨੂੰ ਸਮਝਾਉਣ ਦੀ ਲੋੜ ਹੈ, ਨਹੀਂ ਤਾਂ ਲੋਕਾਂ ਨੂੰ ਉਨ੍ਹਾਂ ਵਿਰੁੱਧ ਆਤਮਿਕ ਬਦਲਾ ਲੈਣਾ ਪਵੇਗਾ। ਕੋਈ ਕਿਵੇਂ ਸੋਚ ਸਕਦਾ ਹੈ ਕਿ ਇਸ ਮਹਾਨ ਭਾਰਤ ਵਿੱਚ, ਜਿੱਥੇ ਲੋਕਤੰਤਰ ਜਿਊਂਦਾ ਹੈ, ਗੁਆਂਢੀ ਮੁਲਕਾਂ ਵਰਗੇ ਹਾਲਾਤ ਹੋ ਸਕਦੇ ਹਨ? ਨਹੀਂ ਕਰ ਸਕਦੇ, ਜਿੱਥੇ ਵੀ ਕੋਈ ਕੌਮ ’ਤੇ ਸਵਾਲ ਉਠਾਉਂਦਾ ਹੈ, ਸਾਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ।’ ਲਗਭਗ 49 ਏਕੜ ਵਿੱਚ ਫੈਲੇ ਸੈਨਿਕ ਸਕੂਲ ਦਾ ਨਿਰਮਾਣ 176 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਹਾਜ਼ਰ ਸਨ। -ਪੀਟੀਆਈ

Advertisement

Advertisement
Advertisement
Author Image

sanam grng

View all posts

Advertisement