ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਐੱਮਡੀਐੱਚ ਤੇ ਐਵਰੈਸਟ ਮਸਾਲਿਆਂ ’ਚ ਕੋਈ ਮਿਲਾਵਟ ਨਹੀਂ’

06:41 AM May 22, 2024 IST

ਨਵੀਂ ਦਿੱਲੀ, 21 ਮਈ
ਭਾਰਤੀ ਖੁਰਾਕ ਸੁਰੱਖਿਆ ਤੇ ਗੁਣਵੱਤਾ ਅਥਾਰਿਟੀ (ਐੱਫਐੱਸਐੱਸਏਆਈ) ਨੇ ਅੱਜ ਕਿਹਾ ਕਿ ਦੇਸ਼ ਭਰ ’ਚ ਮਸਾਲਿਆਂ ਦੇ ਸੈਂਪਲਾਂ ਦੀ ਵੱਡੇ ਪੱਧਰ ’ਤੇ ਜਾਂਚ ਦੌਰਾਨ ਉਨ੍ਹਾਂ ’ਚ ਕੈਂਸਰ ਦਾ ਕਾਰਨ ਬਣਨ ਵਾਲੇ ਰਸਾਇਣ ਈਥੇਲੀਨ ਔਕਸਾਈਡ (ਈਟੀਓ) ਦਾ ਕੋਈ ਵੀ ਸੰਕੇਤ ਨਹੀਂ ਮਿਲਿਆ ਹੈ। ਜਾਂਚ ਲਈ ਐਵਰੈਸਟ ਤੇ ਐੱਮਡੀਐੱਚ ਮਸਾਲਿਆਂ ਦੇ 34 ਸੈਂਪਲ ਲਏ ਗਏ ਸਨ, ਜਿਨ੍ਹਾਂ ’ਚ ਈਟੀਓ ਦੀ ਮਾਤਰਾ ਹੱਦੋਂ ਤੋਂ ਵੱਧ ਨਹੀਂ ਪਾਈ ਗਈ। ਇਹ ਜਾਂਚ ਹਾਂਗਕਾਂਗ ਖੁਰਾਕ ਸੁਰੱਖਿਆ ਅਥਾਰਿਟੀ ਵੱਲੋਂ ਮਸਾਲਿਆਂ ’ਚ ਈਟੀਓ ਦੀ ਮਾਤਰਾ ਤੈਅ ਹੱਦ ਤੋਂ ਵੱਧ ਹੋਣ ਐੱਮਡੀਐੱਚ ਅਤੇ ਐਵਰੈਸਟ ਕੰਪਨੀ ਦੇ ਕੁਝ ਮਸਾਲਾ ਉਤਪਾਦ ਵਾਪਸ ਲਏ ਜਾਣ ਮਗਰੋਂ ਵਿੱਢੀ ਗਈ ਸੀ। ਐੱਫਐੱਸਐੱਸਏਆਈ ਨੇ ਨਿਰੀਖਣ ਲਈ 22 ਅਪਰੈਲ ਤੋਂ ਦੇਸ਼ਿਵਆਪੀ ਜਾਂਚ ਮੁਹਿੰਮ ਚਲਾਈ ਸੀ ਜਿਸ ਵਿੱਚ ਸੂਬਾਈ ਤੇ ਕੇਂਦਰੀ ਸ਼ਾਸਿਤ ਖੁਰਾਕ ਸੁਰੱਖਿਆ ਕਮਿਸ਼ਨਰ ਤੇ ਖੇਤਰੀ ਕਮਿਸ਼ਨਰ ਸ਼ਾਮਲ ਸਨ। -ਏਐੱਨਆਈ

Advertisement

Advertisement